ਉਦੇਪੁਰ— ਰਾਜਸਥਾਨ 'ਚ ਉਦੇਪੁਰ ਜ਼ਿਲੇ ਦੇ ਜਾਵਰਮਾਈਨਸ ਖੇਤਰ 'ਚ ਸ਼ਨੀਵਾਰ ਸ਼ਾਮ ਇਕ ਮਿੱਨੀ ਬੱਸ ਤੇ ਟਰੱਕ 'ਚ ਟੱਕਰ ਹੋ ਗਈ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਤੇ 8 ਹੋਰ ਲੋਕ ਇਸ ਹਾਦਸੇ 'ਚ ਜ਼ਖਮੀ ਹੋ ਗਏ। ਪੁਲਸ ਦੇ ਮੁਤਾਬਤ ਉਦੇਪੁਰ ਤੋਂ ਸਰਾਡਾ ਜਾ ਰਹੀ ਮਿੱਨੀ ਬੱਸ ਨੂੰ ਬਾਂਸਵਾੜਾ ਰਸਤੇ 'ਤੇ ਕੇਵੜੇ ਦੀ ਨਾਲ 'ਤੇ ਪਿਛਿਓਂ ਆ ਰਹੇ ਟ੍ਰਾਲੇ ਨੇ ਟੱਕਰ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਜ਼ਖਮੀਆਂ ਨੂੰ ਐੱਮ.ਬੀ. ਮੈਡੀਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਚਾਰ ਲੋਕਾਂ ਨੇ ਦੰਮ ਤੋੜ ਦਿੱਤਾ। ਬਾਕੀ ਬਚੇ 8 ਲੋਕਾਂ 'ਚੋਂ ਚਾਰ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਘਟਨਾ ਦੇ ਸਬੰਧ 'ਚ ਮਾਮਲਾ ਦਰਜ ਕਰ ਲਿਆ ਹੈ।
ਵਾਰਾਨਸੀ ਫਲਾਈ ਓਵਰ ਹਾਦਸਾ : 7 ਇੰਜੀਨੀਅਰਾਂ ਸਮੇਤ 8 ਗ੍ਰਿਫਤਾਰ
NEXT STORY