ਨਵੀਂ ਦਿੱਲੀ- ਫਰਾਂਸ ਤੋਂ ਖਰੀਦਿਆ ਗਿਆ ਆਧੁਨਿਕ ਲੜਾਕੂ ਜਹਾਜ਼ ਰਾਫ਼ੇਲ ਆਖਰਕਾਰ ਵੀਰਵਾਰ ਨੂੰ ਰਸਮੀ ਰੂਪ ਨਾਲ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਦੇ ਬੇੜੇ 'ਚ ਸ਼ਾਮਲ ਹੋਵੇਗਾ ਅਤੇ ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਖੁਦ ਫਰਾਂਸੀਸੀ ਰੱਖਿਆ ਮੰਤਰੀ ਫਰੋਰੇਂਸ ਪਾਰਲੇ ਵੀ ਮੌਜੂਦ ਰਹੇਗੀ। ਹਰਿਆਣਾ ਦੇ ਅੰਬਾਲਾ ਸਥਿਤ ਹਵਾਈ ਫੌਜ ਸਟੇਸ਼ਨ 'ਚ ਇਕ ਸ਼ਾਨਦਾਰ ਸਮਾਰੋਹ 'ਚ ਇਹ ਜਹਾਜ਼ ਹਵਾਈ ਫੌਜ ਦੇ ਗੋਲਡਨ ਏਰੋ ਸਕੁਐਰਡਨ ਦਾ ਹਿੱਸਾ ਬਣੇਗਾ। ਇਸ ਸਮਾਰੋਹ 'ਚ ਹਿੱਸਾ ਲੈਣ ਲਈ ਫਰਾਂਸੀਸੀ ਰੱਖਿਆ ਮਤੰਰੀ ਭਾਰਤ ਦੇ ਦੌਰੇ 'ਤੇ ਆ ਰਹੀ ਹੈ। ਰਾਜਧਾਨੀ ਦਿੱਲੀ ਪਹੁੰਚਣ 'ਤੇ ਉਹ ਰਾਸ਼ਟਰੀ ਯੁੱਧ ਸਮਾਰਕ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੇਗੀ। ਇਸ ਤੋਂ ਬਾਅਦ ਉਹ ਸਲਾਮੀ ਗਾਰਦ ਦਾ ਨਿਰੀਖਣ ਕਰੇਗੀ। ਆਧੁਨਿਕ ਲੜਾਕੂ ਜਹਾਜ਼ਾਂ ਦੀ ਕਮੀ ਦਾ ਸਾਹਮਣਾ ਕਰ ਰਹੀ ਹਵਾਈ ਫੌਜ ਲਈ ਇਸ ਦਿਨ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਖੇਤਰ 'ਚ ਸ਼ਕਤੀ ਸੰਤੁਲਨ ਨੂੰ ਬਦਲਣ ਦੀ ਤਾਕਤ ਰੱਖਣ ਵਾਲੇ ਰਾਫ਼ੇਲ ਇਸੇ ਦਿਨ ਉਸ ਦੇ ਲੜਾਕੂ ਜਹਾਜ਼ਾਂ ਦੇ ਬੇੜੇ ਦੀ ਸ਼ਾਨ ਬਣੇਗਾ। 5 ਰਾਫ਼ੇਲ ਜਹਾਜ਼ਾਂ ਦੀ ਪਹਿਲੀ ਖੇਪ ਜੁਲਾਈ ਨੂੰ ਭਾਰਤ ਆਈ ਸੀ।
ਹਵਾਈ ਫੌਜ ਨੇ 59 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਫਰਾਂਸ ਤੋਂ 36 ਰਾਫ਼ੇਲ ਲੜਾਕੂ ਜਹਾਜ਼ ਖਰੀਦ ਦਾ ਸੌਦਾ ਕੀਤਾ ਹੈ। ਚਾਰ ਹੋਰ ਜਹਾਜ਼ਾਂ ਦੀ ਅਗਲੀ ਖੇਪ ਅਕਤੂਬਰ 'ਚ ਆਉਣ ਦੀ ਸੰਭਾਵਨਾ ਹੈ। ਸਮਾਰੋਹ 'ਚ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ. ਐੱਸ. ਭਦੌਰੀਆ, ਰੱਖਿਆ ਸਕੱਤਰ ਡਾ. ਅਜੇ ਕੁਮਾਰ, ਡੀ.ਆਰ.ਡੀ.ਓ. ਦੇ ਚੇਅਰਮੈਨ ਡਾ. ਜੀ. ਸਤੀਸ਼ ਰੈੱਡੀ, ਰੱਖਿਆ ਮੰਤਰਾਲੇ ਅਤੇ ਹਥਿਆਰਬੰਦ ਫੋਰਸਾਂ ਦੇ ਕਈ ਸੀਨੀਅਰ ਅਧਿਕਾਰੀ ਵੀ ਹਾਜ਼ਰ ਰਹਿਣਗੇ। ਇਸ ਮੌਕੇ ਰਾਫ਼ੇਲ, ਦੇਸੀ ਜਹਾਜ਼ ਤੇਜਸ ਅਤੇ ਸਾਰੰਗ ਏਅਰੋਬੇਟਿਕ ਟੀਮ ਆਪਣੀ ਕਰਤੱਵਬਾਜ਼ੀ ਦਿਖਾਏਗੀ ਬਾਅਦ 'ਚ ਰਾਫ਼ੇਲ ਜਹਾਜ਼ ਨੂੰ ਰਵਾਇਤੀ ਤਰੀਕੇ ਨਾਲ ਵਾਟਰ ਕੈਨਨਨ ਦੀ ਸਲਾਮੀ ਦਿੱਤੀ ਜਾਵੇਗੀ।
ਰੈਸਟੋਰੈਂਟਾਂ ਵਾਂਗ ਹੁਣ ਰੇਹੜੀ ਵਾਲੇ ਵੀ ਆਪਣੇ ਗਾਹਕਾਂ ਨੂੰ ਕਰ ਸਕਣਗੇ ਆਨਲਾਈਨ ਡਿਲਿਵਰੀ : ਮੋਦੀ
NEXT STORY