ਨੋਇਡਾ (ਭਾਸ਼ਾ)- ਫਰਾਂਸ ਦਾ ਇਕ ਨਾਗਰਿਕ ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਆਪਣੇ ਕਿਰਾਏ ਦੇ ਘਰ 'ਚ ਮ੍ਰਿਤਕ ਮਿਲਿਆ। ਪੁਲਸ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਇਕ ਬੇਕਰੀ 'ਚ 'ਹੈੱਡ ਸ਼ੈੱਫ' ਵਜੋਂ ਕੰਮ ਕਰਨ ਵਾਲੇ ਫਰਾਂਸੀਸੀ ਨਾਗਰਿਕ (66) ਦੀ ਲਾਸ਼ ਬੁੱਧਵਾਰ ਰਾਤ ਮਕਾਨ ਮਾਲਕ ਨੂੰ ਮਿਲੀ। ਪੁਲਸ ਅਨੁਸਾਰ, ਮਕਾਨ ਮਾਲਕ ਨੇ ਦੱਸਿਆ ਕਿ ਵਿਦੇਸ਼ੀ ਨਾਗਰਿਕ 24 ਘੰਟੇ ਤੋਂ ਜ਼ਿਆਦਾ ਸਮੇਂ ਤੋਂ ਘਰ ਤੋਂ ਨਹੀਂ ਨਿਕਲਿਆ ਸੀ।
ਅਧਿਕਾਰੀ ਨੇ ਦੱਸਿਆ,''ਮ੍ਰਿਤਕ ਦੀ ਪਛਾਣ ਪਿਅਰੇ ਬਨਾਰਡ ਨਵਨੇਨ ਵਜੋਂ ਹੋਈ ਹੈ। ਉਹ ਪਿਛਲੇ ਸਾਲ ਅਕਤੂਬਰ ਤੋਂ ਸੈਕਟਰ 2 ਦੀ ਇਕ ਬੇਕਰੀ 'ਚ ਕੰਮ ਕਰ ਰਿਹਾ ਸੀ।'' ਅਧਿਕਾਰੀ ਅਨੁਸਾਰ, ਉਹ ਅਕਤੂਬਰ ਤੋਂ ਸੈਕਟਰ 52 'ਚ ਕਿਰਾਏ ਦੇ ਇਕ ਮਕਾਨ 'ਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਕ ਫੋਰੈਂਸਿਕ ਟੀਮ ਨੇ ਮੌਕੇ ਦਾ ਦੌਰਾ ਕੀਤਾ। ਇਸ ਮਾਮਲੇ ਬਾਰੇ ਨਵੀਂ ਦਿੱਲੀ ਸਥਿਤ ਫਰਾਂਸੀਸੀ ਦੂਤਘਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਮਨੀ ਲਾਂਡਰਿੰਗ ਮਾਮਲੇ 'ਚ ਮਨਪੁਰਮ ਫਾਈਨਾਂਸ ਦੇ MD ਅਤੇ CEO ਦੀ 143 ਕਰੋੜ ਰੁਪਏ ਦੀ ਜਾਇਦਾਦ ਜ਼ਬਤ
NEXT STORY