ਅਹਿਮਦਾਬਾਦ- ਗੁਜਰਾਤ ਵਿਚ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ਦੇ ਇਕ ਉਮੀਦਵਾਰ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਗਾਂਧੀਧਾਮ ਸੀਟ ਤੋਂ ਕਾਂਗਰਸ ਉਮੀਦਵਾਰ ਭਰਤ ਸੋਲੰਕੀ ਨੇ ਇਹ ਹੈਰਾਨ ਕਰਨ ਵਾਲਾ ਕਦਮ ਉਠਾਇਆ। ਸੋਲੰਕੀ ਨੇ ਈ.ਵੀ.ਐੱਮ. ਵਿਚ ਗੜਬੜੀ ਦਾ ਦੋਸ਼ ਲਾਉਂਦੇ ਹੋਏ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : 5 ਸਾਲਾਂ ’ਚ PM ਮੋਦੀ ਦੀਆਂ ਵਿਦੇਸ਼ ਯਾਤਰਾਵਾਂ ’ਤੇ ਖ਼ਰਚ ਹੋਏ 239 ਕਰੋੜ ਰੁਪਏ
ਭਰਤ ਸੋਲੰਕੀ ਗਾਂਧੀਧਾਮ ਤੋਂ ਕਾਂਗਰਸ ਦੇ ਉਮੀਦਵਾਰ ਹਨ। ਇਹ ਖ਼ਬਰ ਮਿਲਣ ਤੋਂ ਬਾਅਦ ਵੋਟਾਂ ਦੀ ਗਿਣਤੀ ਵਾਲੀ ਜਗ੍ਹਾ ’ਤੇ ਹੰਗਾਮਾ ਸ਼ੁਰੂ ਹੋ ਗਿਆ। ਬਾਅਦ ਵਿਚ ਲੋਕਾਂ ਦੇ ਸਮਝਾਉਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਕਾਂਗਰਸ ਉਮੀਦਵਾਰ ਭਰਤ ਸੋਲੰਕੀ ਨੇ ਇਹ ਵੀ ਦੋਸ਼ ਲਾਇਆ ਕਿ ਵੋਟਾਂ ਦੀ ਗਿਣਤੀ ਲਈ ਜਦੋਂ ਈ.ਵੀ.ਐੱਮ. ਵੋਟ ਗਿਣਤੀ ਵਾਲੇ ਰੂਮ ਵਿਚ ਲਿਆਂਦੀਆਂ ਗਈਆਂ ਤਾਂ ਉਨ੍ਹਾਂ ਵਿਚ ਸੀਲ ਨਹੀਂ ਲੱਗੀ ਹੋਈ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਗੁਜਰਾਤ ’ਚ ਕਾਂਗਰਸ ਦੀ ਹਾਰ ਦੇ ਇਹ ਰਹੇ ਵੱਡੇ ਕਾਰਨ
NEXT STORY