ਗੁਰੂਗ੍ਰਾਮ— ਹਰਿਆਣਾ ਦੇ ਗੁਰੂਗ੍ਰਾਮ 'ਚ ਇਕ ਗੈਂਗਰੇਪ ਪੀੜਤਾ ਇਨਸਾਫ ਲਈ ਭਟਕ ਰਹੀ ਹੈ। 2 ਮਹੀਨੇ ਪਹਿਲਾਂ ਪੀੜਤਾ ਨਾਲ ਸਮੂਹਕ ਬਲਾਤਕਾਰ ਹੋਇਆ ਸੀ। ਪੁਲਸ ਨੇ ਇਕ ਮਹੀਨੇ ਬਾਅਦ ਕੇਸ ਦਰਜ ਕਰ ਕੇ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ। ਉੱਥੇ ਹੀ ਦੋਸ਼ੀ ਲਗਾਤਾਰ ਪੀੜਤਾ ਦੇ ਪਰਿਵਾਰ ਵਾਲਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ। ਹੁਣ ਪੀੜਤਾ ਨੇ ਪੁਲਸ ਕਮਿਸ਼ਨਰ ਤੋਂ ਨਿਆਂ ਦੀ ਗੁਹਾਰ ਲਾਈ ਹੈ। ਮਾਮਲਾ ਸੋਹਨਾ ਦੇ ਬਾਦਸ਼ਾਹਪੁਰ ਇਲਾਕੇ ਦਾ ਹੈ। ਹਰਿਆਣਾ ਸਰਕਾਰ ਭਾਵੇਂ ਮਹਿਲਾ ਸੁਰੱਖਿਆ ਦੇ ਕਿੰਨੇ ਵੀ ਦਾਅਵੇ ਕਰੇ ਪਰ ਅਸਲੀਅਤ ਕੁਝ ਹੋਰ ਹੀ ਹੈ। ਲਗਭਗ 2 ਮਹੀਨੇ ਪਹਿਲਾਂ 5 ਲੋਕਾਂ ਨੇ ਇਕ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਇਸ ਤੋਂ ਬਾਅਦ ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ।
ਇਕ ਮਹੀਨੇ ਬਾਅਦ ਜਾ ਕੇ ਪੁਲਸ ਨੇ ਇਸ ਮਾਮਲੇ 'ਚ ਮੁਕੱਦਮਾ ਦਰਜ ਕੀਤਾ। ਇਸ ਦੇ ਬਾਵਜੂਦ ਅਜੇ ਤੱਕ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਘਟਨਾ ਨੂੰ 2 ਮਹੀਨੇ ਬੀਤ ਚੁਕੇ ਹਨ ਪਰ ਹੁਣ ਵੀ ਪੀੜਤਾ ਇਨਸਾਫ ਦੀ ਆਸ 'ਚ ਪੁਲਸ ਦੇ ਚੱਕਰ ਕੱਟ ਰਹੀ ਹੈ। ਤੰਗ ਆ ਕੇ ਹੁਣ ਪੀੜਤਾ ਨੇ ਪੁਲਸ ਕਮਿਸ਼ਨਰ ਦਫ਼ਤਰ 'ਚ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਦੋਸ਼ੀ ਪੀੜਤ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ। ਪੀੜਤਾ ਨੇ ਦੱਸਿਆ ਕਿ ਪੁਲਸ ਦੋਸ਼ੀਆਂ ਨਾਲ ਮਿਲੀ ਹੋਈ ਹੈ। ਇਸੇ ਕਾਰਨ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਉੱਥੇ ਹੀ ਪੁਲਸ ਬੁਲਾਰੇ ਨੇ ਦੱਸਿਆ ਕਿ ਪੁਲਸ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ। ਜਲਦ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ।
ਭਿਆਨਕ ਅੱਗ ਦੀ ਭੇਟ ਚੜ੍ਹਿਆ ਆਸ਼ੀਆਨਾ, ਬੇਘਰ ਹੋਏ 3 ਪਰਿਵਾਰ
NEXT STORY