ਕੁੱਲੂ— ਹਿਮਾਚਲ ਦੇ ਕੁੱਲੂ ਜ਼ਿਲੇ ਦੇ ਕਟਰਾਈ ਨਾਲ ਲੱਗਦੇ ਬਸ਼ਕੋਲਾ ਪਿੰਡ 'ਚ ਇਕ ਮਕਾਨ 'ਚ ਭਿਆਨਕ ਅੱਗ ਦੀ ਲਪੇਟ 'ਚ ਆ ਗਿਆ। ਇਸ ਅੱਗ 'ਚ 3 ਪਰਿਵਾਰਾਂ ਦੇ ਮੈਂਬਰ ਬੇਘਰ ਹੋ ਗਏ। ਅੱਗ ਦੀ ਸੂਚਨਾ ਸਥਾਨਕ ਲੋਕਾਂ ਨੇ ਫਾਇਰ ਬਿਗ੍ਰੇਡ ਨੂੰ ਦਿੱਤੀ। ਇੰਨਾ ਹੀ ਨਹੀਂ ਵਿਭਾਗ ਦੇ ਆਉਣ ਤੱਕ ਉਨ੍ਹਾਂ ਨੇ ਖੁਦ ਹੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਕੁੱਲੂ ਤੋਂ ਜਦੋਂ ਤੱਕ ਫਾਇਰ ਬਿਗ੍ਰੇਡ ਦੀ ਗੱਡੀ ਪਹੁੰਚੀ ਤਾਂ ਉਸ ਸਮੇਂ ਤੱਕ ਮਕਾਨ ਸੜ੍ਹ ਕੇ ਸੁਆਹ ਹੋ ਚੁੱਕਿਆ ਸੀ। ਇਸ ਮਕਾਨ 'ਚ ਤਿੰਨ ਭਰਾਵਾਂ ਦਾ ਪਰਿਵਾਰ ਰਹਿੰਦਾ ਸੀ।
ਸਥਾਨਕ ਨਿਵਾਸੀ ਰਾਕੇਸ਼ ਅਧਿਕਾਰੀ ਨੇ ਦੱਸਿਆ ਹੈ ਕਿ ਲੋਕਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅੱਗ ਬੇਕਾਬੂ ਹੋ ਗਈ। ਪਰਿਵਾਰ ਦਾ ਸਭ ਕੁਝ ਸੜ੍ਹ ਕੇ ਸੁਆਹ ਹੋ ਗਿਆ। ਉੱਧਰ ਸੂਚਨਾ ਮਿਲਦੇ ਹੀ ਪ੍ਰਸ਼ਾਸ਼ਨਿਕ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਨੁਕਸਾਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ।
ਮਹਿਲਾ ਪੁਲਸ ਕਰਮਚਾਰੀ ਨੇ ਮਹਿਲਾ ਕੰਡਕਟਰ ਨੂੰ ਕੁੱਟਿਆ, ਵੀਡੀਓ ਵਾਇਰਲ
NEXT STORY