ਜੈਪੁਰ (ਭਾਸ਼ਾ)- ਰਾਜਸਥਾਨ ਦੇ ਦੌਸਾ ਜ਼ਿਲ੍ਹੇ ’ਚ 30 ਸਾਲਾ ਔਰਤ ਨੇ 4 ਨੌਜਵਾਨਾਂ ਦੇ ਵਿਰੁੱਧ ਸਮੂਹਿਕ ਜਬਰ ਜ਼ਿਨਾਹ, ਕੁੱਟ-ਮਾਰ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਸ ਨੇ ਦੱਸਿਆ ਕਿ ਗੁਰੂਗ੍ਰਾਮ (ਹਰਿਆਣਾ) ਵਾਸੀ ਔਰਤ ਦੀ ਸ਼ਿਕਾਇਤ ’ਤੇ ਸੋਮਵਾਰ ਤੜਕੇ 4 ਮੁਲਜ਼ਮਾਂ, ਬਾਬੂ ਲਾਲ ਸ਼ਰਮਾ ਅਤੇ 3 ਹੋਰਾਂ ਦੇ ਵਿਰੁੱਧ ਪੀੜਤਾ ਨਾਲ ਕੁੱਟ-ਮਾਰ, ਸਮੂਹਿਕ ਜਬਰ-ਜ਼ਿਨਾਹ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਛੱਤੀਸਗੜ੍ਹ : CRPF ਕੈਂਪ ’ਚ ਜਵਾਨ ਨੇ ਆਪਣੇ ਸਾਥੀਆਂ ’ਤੇ ਚਲਾਈਆਂ ਗੋਲੀਆਂ, ਚਾਰ ਸ਼ਹੀਦ
ਪੁਲਸ ਅਧਿਕਾਰੀ ਨੇ ਦੱਸਿਆ ਕਿ ਦਰਜ ਸ਼ਿਕਾਇਤ ਅਨੁਸਾਰ ਪੀੜਤਾ ਦੇ ਨਾਲ ਚਾਰਾਂ ਮੁਲਜ਼ਮਾਂ ਨੇ ਲਾਲਸੋਟ ਬਾਈਪਾਸ ਰੋਡ ’ਤੇ ਵਿਜੋਰੀ ਪਿੰਡ ਦੇ ਕੋਲ ਜਬਰ-ਜ਼ਿਨਾਹ ਕੀਤਾ ਅਤੇ ਉਸ ਨੂੰ ਸੁੰਨਸਾਨ ਇਲਾਕੇ ’ਚ ਸੁੱਟ ਕੇ ਫਰਾਰ ਹੋ ਗਏ। ਉੱਥੇ ਹੀ ਜਨਾਨੀ ਨਾਲ ਗੈਂਗਰੇਪ ਦੇ ਸੰਬੰਧ ਵਿਚ ਪੀੜਤਾ ਦੀ ਸਹੇਲੀ ਸਮੇਤ ਕੁੱਲ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆਗਿਆ ਹੈ। ਇਹ ਜਾਣਕਾਰੀ ਦੌਸਾ ਦੇ ਪੁਲਸ ਸੁਪਰਡੈਂਟ ਅਨਿਲ ਕੁਮਾਰ ਨੇ ਦਿੱਤੀ ਹੈ।
ਇਹ ਵੀ ਪੜ੍ਹੋ : RTI ’ਚ ਖ਼ੁਲਾਸਾ, ਭਾਰਤ ’ਚ 33 ਲੱਖ ਤੋਂ ਵੱਧ ਬੱਚੇ ਮਾੜੇ ਪਾਲਣ-ਪੋਸ਼ਣ ਦਾ ਸ਼ਿਕਾਰ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਕੋਰੋਨਾ ਦੌਰਾਨ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਵਾਲੇ ਜਤਿੰਦਰ ਸਿੰਘ ਸ਼ੰਟੀ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ
NEXT STORY