ਪਟਨਾ— ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਗਿਰੀਰਾਜ ਸਿੰਘ 'ਤੇ ਫਿਲਮ ਬਣਨ ਜਾ ਰਹੀ ਹੈ। ਫਿਲਮ ਦਾ ਨਾਮ ਹੈ- 'ਹਰ ਗਰੀਬ-ਜ਼ਰੂਰਤਮੰਦ ਕੀ ਆਵਾਜ਼ ਹੂੰ, ਹਾਂ ਮੈਂ ਗਿਰੀਰਾਜ ਹੂੰ।' ਇਸ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਜਾਰੀ ਹੋ ਗਿਆ ਹੈ।
ਗਿਰੀਰਾਜ 'ਤੇ ਇਹ ਫਿਲਮ ਦਿਨਕਰ ਫਿਲਮ ਪ੍ਰੋਡਕਸ਼ਨਜ਼ ਵਲੋਂ ਬਣਾਈ ਜਾ ਰਹੀ ਹੈ। ਇਸ ਫਿਲਮ ਦੇ ਨਿਰਮਾਤਾ ਦਿਨਕਰ ਭਾਰਦਵਾਜ ਹਨ, ਉਨ੍ਹਾਂ ਦੱਸਿਆ ਕਿ ਇਹ ਇਕ ਸ਼ਾਰਟ ਫਿਲਮ ਹੋਵੇਗੀ। ਇਸ ਫਿਲਮ ਵਿਚ ਗਿਰੀਰਾਜ ਨੂੰ ਹਰ ਗਰੀਬ ਜ਼ਰੂਰਤਮੰਦ ਦੀ ਆਵਾਜ਼ ਦੱਸਿਆ ਜਾਵੇਗਾ। ਫਿਲਮ ਦਾ ਤਕਨੀਕੀ ਕੰਮ ਪੂਰਾ ਹੁੰਦੇ ਹੀ ਫਿਲਮ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਗਿਰੀਰਾਜ ਸਿੰਘ 'ਤੇ ਬਣ ਰਹੀ ਇਸ ਫਿਲਮ ਵਿਚ ਪ੍ਰ੍ਰਫੁੱਲ ਮਿਸ਼ਰਾ, ਅਮੀਯ ਕਸ਼ਯਪ, ਸ਼ੁਭਮ ਭਾਰਦਵਾਜ, ਗਿਰੀਰਾਜ ਸਿੰਘ, ਐੱਮ. ਕੇ. ਵਿਰੇਸ਼, ਓਮ ਪ੍ਰਕਾਸ਼ ਭਾਰਦਵਾਜ ਅਤੇ ਪੁੱਟੂ ਮੁੱਖ ਭੂਮਿਕਾ ਨਿਭਾਉਣਗੇ। ਫਿਲਮ ਦੇ ਡਾਇਰੈਕਟਰ ਰਘੁਬੀਰ ਸਿੰਘ ਹਨ।
ਇੱਥੇ ਦੱਸ ਦੇਈਏ ਕਿ ਗਿਰੀਰਾਜ ਸਿੰਘ ਬਿਹਾਰ ਦੇ ਬੇਗੂਸਰਾਏ ਸੀਟ ਤੋਂ ਸੰਸਦ ਮੈਂਬਰ ਹਨ ਅਤੇ ਕੇਂਦਰ ਸਰਕਾਰ 'ਚ ਪਸ਼ੂ ਪਾਲਣ ਮੰਤਰੀ ਹਨ। ਭਾਜਪਾ ਦੇ ਵਰਕਰ ਅਤੇ ਸਮਰਥਕ ਗਿਰੀਰਾਜ ਨੂੰ ਬਿਹਾਰ ਦਾ ਅਗਲੇ ਮੁੱਖ ਮੰਤਰੀ ਦੇ ਰੂਪ 'ਚ ਦੇਖਣਾ ਚਾਹੁੰਦੇ ਹਨ।
ਜੈਪੁਰ 'ਚ ਔਰਤ ਨੇ ਇਕੱਠੇ 5 ਬੱਚਿਆਂ ਨੂੰ ਦਿੱਤਾ ਜਨਮ
NEXT STORY