ਕੋਯੰਬਟੂਰ (ਭਾਸ਼ਾ): ਤਮਿਲਨਾਡੂ 'ਤੇ ਖ਼ਤਰਨਾਕ ਹਥਿਰਾਆਂ ਨਾਲ ਵੀਡੀਓ ਸਾਂਝੀ ਕਰਨ ਦੇ ਦੋਸ਼ ਬੇਠ ਬੁੱਧਵਾਰ ਨੂੰ ਇਕ 23 ਸਾਲਾ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਵਿਰੁਧਨਗਰ ਜ਼ਿਲ੍ਹੇ ਦੀ ਰਹਿਣ ਵਾਲੀ ਵਿਨੋਦਿਨੀ ਉਰਫ਼ ਤਮੰਨਾ ਇਕ ਗਿਰੋਹ ਦੀ ਮੈਂਬਰ ਦੱਸੀ ਜਾ ਰਹੀ ਹੈ, ਜੋ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰ ਆਪਣੇ ਵਿਰੋਧੀ ਗਿਰੋਹਾਂ ਨੂੰ ਉਕਸਾਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ - PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਨੂੰ ਲੈ ਕੇ CM ਮਾਨ ਦਾ ਬਿਆਨ, ਕਹਿ ਦਿੱਤੀ ਇਹ ਗੱਲ
ਪੁਲਸ ਨੇ ਦੱਸਿਆ ਕਿ ਕੁੜੀ ਦੇ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁੜੀ ਫ਼ਰਾਰ ਸੀ। ਵਿਨੋਦਿਨੀ ਨੇ ਪਰੇਸ਼ਾਨੀ ਤੋਂ ਬਚਣ ਲਈ ਇਕ ਹੋਰ ਵੀਡੀਓ ਸਾਂਝੀ ਕਰ ਕੇ ਦਾਅਵਾ ਕੀਤਾ ਕਿ ਉਸ ਨੇ ਕੋਈ ਵੀਡੀਓ ਸਾਂਝੀ ਨਹੀਂ ਕੀਤੀ, ਉਹ ਵਿਆਹੁਤਾ ਹੈ ਤੇ ਆਪਣਾ ਘਰ ਵਸਾ ਚੁੱਕੀ ਹੈ। ਪੁਲਸ ਨੇ ਸਲੇਮ ਜ਼ਿਲ੍ਹੇ ਦੇ ਸੰਗਾਗਿਰੀ ਵਿਚ ਉਸ ਦਾ ਪਤਾ ਲਗਾਇਆ ਤੇ ਉਸ ਨੂੰ ਸ਼ਹਿਰ ਲੈ ਆਈ। ਮੈਡੀਕਲ ਜਾਂਚ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਵਿਨੋਦਿਨੀ ਨੂੰ 2 ਸਾਲ ਪਹਿਲਾਂ ਗਾਂਜਾ ਰੱਖਣ ਬਾਰੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਯੂਸ਼ ਮੰਤਰਾਲੇ ਨੇ ਲੋਕਾਂ ਨੂੰ ਦਿੱਤੀ 'Y-Break' ਲੈਣ ਦੀ ਸਲਾਹ, PM ਮੋਦੀ ਨੇ ਕਿਹਾ, 'ਇਹ ਤੰਦਰੁਸਤੀ ਦਾ ਚੰਗਾ ਤਰੀਕਾ'
NEXT STORY