ਬੇਂਗਲੁਰੂ (ਭਾਸ਼ਾ) : ‘ਬਾਈਕ ਟੈਕਸੀ’ ਡਰਾਈਵਰ ਅਤੇ ਉਸ ਦੇ ਦੋਸਤ ਨੇ ਕਥਿਤ ਤੌਰ ’ਤੇ 22 ਸਾਲਾ ਲੜਕੀ ਦੇ ਨਾਲ ਉਸ ਸਮੇਂ ਜਬਰ-ਜ਼ਿਨਾਹ ਕੀਤਾ, ਜਦੋਂ ਪੀੜਤਾ ਨੇ ਕਿਤੇ ਜਾਣ ਲਈ ਬਾਈਕ ਟੈਕਸੀ ਬੁੱਕ ਕੀਤੀ ਸੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਇਲੈਕਟ੍ਰਾਨਿਕ ਸਿਟੀ ਥਾਣਾ ਖੇਤਰ ਵਿਚ ਵਾਪਰੀ।
ਇਹ ਵੀ ਪੜ੍ਹੋ : ਸਤੇਂਦਰ ਜੈਨ ਜ਼ਮਾਨਤ ਲਈ ਪਹੁੰਚੇ ਦਿੱਲੀ ਹਾਈਕੋਰਟ, ਕਿਹਾ-'ਮੈਨੂੰ ਰਾਹਤ ਦੇਣ 'ਚ ਕੋਈ ਖਤਰਾ ਨਹੀਂ'
ਇਕ ਪੁਲਸ ਸੂਤਰ ਨੇ ਦੱਸਿਆ ਕਿ ਪੀੜਤਾ ਕੇਰਲ ਦੀ ਰਹਿਣ ਵਾਲੀ ਹੈ। ਬੇਂਗਲੁਰੂ ਦੇ ਪੁਲਸ ਕਮਿਸ਼ਨਰ ਪ੍ਰਤਾਪ ਰੈਡੀ ਨੇ ਕਿਹਾ ਕਿ ਲੜਕੀ ਨੇ ਇਕ ਦੋਸਤ ਦੇ ਘਰੋਂ ਦੂਜੇ ਦੋਸਤ ਕੋਲ ਜਾਣ ਲਈ ‘ਰੇਪੀਡੋ’ ਤੋਂ ਟੈਕਸੀ ਸੇਵਾ ਬੁੱਕ ਕੀਤੀ ਸੀ। ਰਸਤੇ ਵਿਚ ਡਰਾਈਵਰ ਮੌਕੇ ਦਾ ਫਾਇਦਾ ਚੁੱਕ ਕੇ ਪੀੜਤਾ ਨੂੰ ਆਪਣੇ ਸਥਾਨ ’ਤੇ ਲੈ ਗਿਆ, ਜਿਥੇ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਲੜਕੀ ਦੇ ਨਾਲ ਜਬਰ-ਜ਼ਿਨਾਹ ਕੀਤਾ।
ਇਹ ਵੀ ਪੜ੍ਹੋ : ਮੋਦੀ ਸਰਕਾਰ ਨੇ ਜੈਵਿਕ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ ਤੋਂ ਪਾਬੰਦੀ ਹਟਾਈ
ਅਪਰਾਧ ਦੌਰਾਨ ਇਕ ਔਰਤ ਵੀ ਮੌਕੇ ’ਤੇ ਮੌਜੂਦ ਸੀ। ਰੈਡੀ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ 26 ਨਵੰਬਰ ਨੂੰ ਜਦੋਂ ਪੀੜਤਾ ਬੀਮਾਰ ਮਹਿਸੂਸ ਕਰਨ ’ਤੇ ਡਾਕਟਰ ਕੋਲ ਗਈ ਤਾਂ ਇਹ ਮਾਮਲਾ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਪੁਲਸ ਨੇ ਫੌਰੀ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।
ਸਤੇਂਦਰ ਜੈਨ ਜ਼ਮਾਨਤ ਲਈ ਪਹੁੰਚੇ ਦਿੱਲੀ ਹਾਈਕੋਰਟ, ਕਿਹਾ-'ਮੈਨੂੰ ਰਾਹਤ ਦੇਣ 'ਚ ਕੋਈ ਖਤਰਾ ਨਹੀਂ'
NEXT STORY