ਨਵੀਂ ਦਿੱਲੀ— ਦਿੱਲੀ ਦੇ ਦਵਾਰਕਾ ਸੈਕਟਰ 23 'ਚ ਇਕ 6 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਦੀ ਦਿਲਾ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਪੀੜਤ ਬੱਚੀ ਸੜਕ ਕਿਨਾਰੇ ਝਾੜੀਆਂ 'ਚ ਮਿਲੀ। ਬੱਚੀ ਨੂੰ ਪਹਿਲਾਂ ਇਕ ਰਾਹਗੀਰ ਨੇ ਸੜਕ ਕਿਨਾਰੇ ਪਏ ਦੇਖਿਆ ਤਾਂ ਉਸ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਪੀੜਤ ਬੱਚੀ ਨੂੰ ਸਫ਼ਦਰਗੰਜ ਹਸਪਤਾਲ 'ਚ ਭਰਤੀ ਕਰਵਾਇਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸਫ਼ਦਰਗੰਜ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਪੀੜਤ ਬੱਚੀ ਦੇ ਪੇਟ 'ਤੇ ਦੰਦਾਂ ਦੇ ਕੱਟੇ ਜਾਣ ਦੇ ਡੂੰਘੇ ਜ਼ਖਮ ਵੀ ਮਿਲੇ ਹਨ। ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਲਿਆਂਦਾ ਗਿਆ ਸੀ। ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੈ, ਡਾਕਟਰ ਬੱਚੀ ਦੀ ਹਾਲਤ 'ਤੇ ਨਜ਼ਰ ਬਣਾਏ ਹੋਏ ਹਨ।
ਪੁਲਸ ਨੂੰ ਇਸ ਵਾਰਦਾਤ ਨਾਲ ਜੁੜਿਆ ਇਕ ਸੀ.ਸੀ.ਟੀ.ਵੀ. ਮਿਲਿਆ। ਜਿਸ 'ਚ ਬੱਚੀ ਨਾਲ ਬਲਾਤਕਾਰ ਕਰਨ ਵਾਲਾ ਦੋਸ਼ੀ ਸਾਫ਼ ਦਿੱਸ ਰਿਹਾ ਹੈ। ਦੋਸ਼ੀ ਬੱਚੀ ਦਾ ਹੱਥ ਫੜ ਕੇ ਉਸ ਨੂੰ ਆਪਣੇ ਨਾਲ ਲਿਜਾਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਫੁਟੇਜ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਸ਼ਖਸ ਦੀ ਪਛਾਣ ਮੁਹੰਮਦ ਮੰਨੇ ਦੇ ਰੂਪ 'ਚ ਹੋਈ ਹੈ। ਉਸ ਦੀ ਉਮਰ 24 ਸਾਲ ਹੈ ਅਤੇ ਉਹ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਪੁਲਸ ਅਨੁਸਾਰ ਦੋਸ਼ੀ ਮੁਹੰਮਦ ਕੋਈ ਕੰਮ ਧੰਦਾ ਨਹੀਂ ਕਰਦਾ ਸੀ। ਫਿਲਹਾਲ ਪੁਲਸ ਨੇ ਉਸ ਨੂੰ ਰੇਪ ਅਤੇ ਪਾਕਸੋ ਐਕਟ ਦੇ ਅਧੀਨ ਗ੍ਰਿਫਤਾਰ ਕਰ ਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਬੱਚੀ ਨਾਲ ਬਲਾਤਕਾਰ ਦੀ ਵਾਰਦਾਤ 2 ਜੁਲਾਈ ਯਾਨੀ ਮੰਗਲਵਾਰ ਦੁਪਹਿਰ ਦੀ ਦੱਸੀ ਗਈ ਹੈ।
ਬਜਟ 2019-20 : ਐੱਨ. ਆਰ. ਆਈਜ਼ ਦਾ ਵੀ ਬਣੇਗਾ ਆਧਾਰ ਕਾਰਡ
NEXT STORY