ਧਮਤਰੀ— ਇਕ ਲੜਕੀ ਨੂੰ ਫੋਨ 'ਤੇ ਲੜਕੇ ਨਾਲ ਟਾਈਮਪਾਸ ਕਰਨਾ ਮਹਿੰਗਾ ਪੈ ਗਿਆ। ਲੜਕੀ ਦੇ ਪਿਆਰ 'ਚ ਇਕ ਤਰਫਾ ਪਾਗਲ ਹੋਏ ਲੜਕੇ ਨੇ ਪਹਿਲੇ ਤਾਂ ਉਸ ਨੂੰ ਮਿਲਣ ਲਈ ਬੇਨਤੀ ਕੀਤੀ। ਜਦੋਂ ਲੜਕੀ ਨੇ ਉਸ ਨਾਲ ਸੰਪਰਕ ਖਤਮ ਕਰ ਦਿੱਤਾ ਤਾਂ ਉਹ ਉਸ ਦੇ ਘਰ ਆ ਗਿਆ ਅਤੇ ਕੰਧ ਤੋੜ ਕੇ ਅੰਦਰ ਦਾਖ਼ਲ ਹੋ ਗਿਆ। ਲੜਕੀ ਘਰ ਤੋਂ ਭੱਜੀ ਤਾਂ ਗੁੱਸੇ 'ਚ ਆ ਕੇ ਸਿਰਫਿਰੇ ਆਸ਼ਕ ਨੇ ਇਕ ਕਮਰੇ ਅੰਦਰ ਜਾ ਕੇ ਫਾਹਾ ਲਗਾ ਲਿਆ।

ਘਟਨਾ ਬਿਰੇਝਰ ਪੁਲਸ ਚੌਕੀ ਇਲਾਕੇ ਦੀ ਹੈ। ਇੱਥੇ ਦਾ ਰਹਿਣ ਵਾਲਾ 18 ਸਾਲਾ ਖੋਮੇਸ਼ ਪਿਤਾ ਮੋਹਨਰਾਮ ਸਾਹੂ ਨੇ ਜੀਜਾਮ ਪਿੰਡ 'ਚ ਜਾ ਕੇ ਇਕ ਲੜਕੀ ਦੇ ਘਰ 'ਚ ਜ਼ਬਰਦਸਤੀ ਦਾਖ਼ਲ ਹੋ ਕੇ ਫਾਹਾ ਲਗਾ ਲਿਆ। ਵਿਅਕਤੀ ਨੇ ਦਰਵਾਜ਼ਾ ਅੰਦਰ ਤੋਂ ਬੰਦ ਕਰ ਲਿਆ ਅਤੇ ਚਾਬੀ ਆਪਣੀ ਜੇਬ 'ਚ ਰੱਖ ਲਈ। ਪਰਿਵਾਰਕ ਮੈਬਰਾਂ ਨੇ ਪੁਲਸ ਨੂੰ ਸੂਚਿਤ ਕੀਤਾ। ਘਰ ਦਾ ਦਰਵਾਜ਼ਾ ਤੋੜ ਕੇ ਜਦੋਂ ਪੁਲਸ ਅੰਦਰ ਗਈ ਤਾਂ ਵਿਅਕਤੀ ਫਾਹੇ ਨਾਲ ਲਟਕ ਰਿਹਾ ਸੀ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਲੜਕੀ ਅਤੇ ਉਸ ਦੇ ਪਰਿਵਾਰਕ ਮੈਬਰਾਂ ਤੋਂ ਪੁੱਛਗਿਛ ਜਾਰੀ ਹੈ।

ਸ਼ੁਰੂਆਤੀ ਪੁੱਛਗਿਛ 'ਚ ਪੁਲਸ ਨੇ ਦੱਸਿਆ ਕਿ ਅੰਵਰੀ ਪਿੰਡ ਦਾ 18 ਸਾਲਾ ਖੋਮੇਸ਼ ਅਪ੍ਰੈਲ ਮਹੀਨੇ ਇਕ ਵਿਆਹ 'ਚ ਜੀਜਾਮ ਪਿੰਡ ਦੀ ਲੜਕੀ ਨਾਲ ਮਿਲਿਆ ਸੀ। ਦੋਹਾਂ ਦੀ ਜਾਤੀ ਇਕ ਹੀ ਹੈ। ਦੋਹਾਂ ਨੇ ਮੋਬਾਇਲ ਨੰਬਰ ਇਕ-ਦੂਜੇ ਨੂੰ ਦਿੱਤਾ ਅਤੇ ਗੱਲਬਾਤ ਸ਼ੁਰੂ ਹੋ ਗਈ। ਕੁਝ ਦਿਨਾਂ ਤੋਂ ਖੋਮੇਸ਼ ਲੜਕੀ ਨੂੰ ਮਿਲਣਾ ਚਾਹੁੰਦਾ ਸੀ। ਉਸ ਨੇ ਲੜਕੀ ਨੂੰ ਪਿਆਰ ਦਾ ਇਜ਼ਹਾਰ ਕੀਤਾ ਪਰ ਲੜਕੀ ਨੇ ਉਸ ਨੂੰ ਇਨਕਾਰ ਕਰ ਦਿੱਤਾ ਅਤੇ ਗਲਬਾਤ ਕਰਨੀ ਬੰਦ ਕਰ ਦਿੱਤੀ। ਲੜਕੀ ਦੇ ਮਨਾ ਕਰਨ 'ਤੇ ਉਹ ਉਸ ਦੇ ਪਿੰਡ ਪੁੱਜਾ ਅਤੇ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ। ਲੜਕੀ ਨੇ ਦਰਵਾਜ਼ੇ ਦੇ ਸੁਰਾਖ ਤੋਂ ਦੇਖਿਆ ਤਾਂ ਹੈਰਾਨ ਹੋ ਗਈ। ਉਸ ਨੇ ਦਰਵਾਜ਼ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਉਸ ਸਮੇਂ ਲੜਕੀ ਘਰ 'ਚ ਇੱਕਲੀ ਸੀ ਅਤੇ ਉਹ ਡਰ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੇਂਢਰ ਡਿਗਰੀ ਕਾਲਜ 'ਚ ਹੋਸਟਲ ਨਾ ਹੋਣ ਨਾਲ ਵਿਦਿਆਰਥਣਾਂ ਪਰੇਸ਼ਾਨ
NEXT STORY