ਰਾਂਚੀ— ਇੱਥੇ ਪੁਲਸ ਦੇ ਇਕ ਜਵਾਨ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਾ, ਜਦੋਂ ਜਵਾਨ ਨੂੰ ਮਿਲਣ ਉਸ ਦੀ ਪ੍ਰੇਮਿਕਾ ਪਿਆਰੀ ਆਈ। ਜਾਣਕਾਰੀ ਅਨੁਸਾਰ ਪੁਲਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਰਾਈਫਲ ਸਫਾਈ ਦੌਰਾਨ ਤਾਂ ਹਾਦਸਾ ਨਹੀਂ ਹੋਇਆ। ਪੁਲਸ ਕਤਲ ਅਤੇ ਖੁਦਕੁਸ਼ੀ ਦੋਹਾਂ ਹੀ ਤਰ੍ਹਾਂ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਸ਼ੱਕ ਦੇ ਘੇਰੇ 'ਚ ਪ੍ਰੇਮਿਕਾ ਨੂੰ ਵੀ ਰੱਖਿਆ ਹੈ। ਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਬਰਿਆਤੂ ਥਾਣੇਦਾਰ ਡੀ.ਕੇ. ਸ਼੍ਰੀਵਾਸਤਵ ਹਾਦਸੇ ਵਾਲੀ ਜਗ੍ਹਾ 'ਤੇ ਪੁੱਜੇ। ਇਸ ਤੋਂ ਬਾਅਦ ਸੂਚਨਾ ਅਧਿਕਾਰੀਆਂ ਨੂੰ ਦਿੱਤੀ ਗਈ। ਏ.ਕੇ.-47 ਤੋਂ ਗੋਲੀ ਲੱਗਣ ਨਾਲ ਉਸ ਦਾ ਪੂਰਾ ਸਿਰ ਉੱਡ ਗਿਆ ਅਤੇ ਹਾਦਸੇ ਵਾਲੇ ਜਗ੍ਹਾ 'ਤੇ ਹੀ ਉਸ ਦੀ ਮੌਤ ਹੋ ਗਈ। ਵਿਜੇ ਸਿੰਘ ਅਤੇ ਉਸ ਦੀ ਪ੍ਰੇਮਿਕਾ ਪਿਆਰੀ ਦੀ ਕੋਰਟ ਮੈਰਿਜ ਹੋਣ ਵਾਲੀ ਸੀ। ਉਹ ਲੋਕ ਲਾਤੇਹਾਰ 'ਚ ਜਾ ਕੇ ਕੋਰਟ 'ਚ ਅਰਜ਼ੀ ਵੀ ਦੇਣ ਵਾਲੇ ਸਨ ਪਰ ਇਸ ਤੋਂ ਪਹਿਲਾਂ ਹੀ ਵਿਜੇ ਸਿੰਘ ਪੂਰਤੀ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਰਾਹੇ ਓ.ਪੀ. ਦੇ ਬੈਰਕ 'ਚ ਬੀਤੇ ਐਤਵਾਰ ਦੀ ਸਵੇਰ ਰਾਈਫਲ ਸਾਫ਼ ਕਰਨ ਦੌਰਾਨ ਗੋਲੀ ਚੱਲ ਗਈ ਸੀ। ਇਸ 'ਚ ਇਕ ਜਵਾਨ ਸੂਰਜ ਕੁਮਾਰ ਦੀ ਮੌਤ ਹ ੋਗਈ ਸੀ। ਸੂਰਜ ਜਮਸ਼ੇਦਪੁਰ ਦਾ ਰਹਿਣ ਵਾਲਾ ਸੀ। ਓ.ਪੀ. 'ਚ ਮੌਜੂਦ ਪੁਲਸ ਕਰਮਚਾਰੀਆਂ ਅਨੁਸਾਰ ਐਤਵਾਰ ਦੀ ਸਵੇਰ ਕੁਝ ਜਵਾਨ ਡਿਊਟੀ 'ਤੇ ਚੱਲੇ ਗਏ ਸਨ। ਕੁਝ ਆਪਣੇ ਕੰਮ 'ਚ ਰੁਝੇ ਸਨ। ਉਦੋਂ ਗੋਲੀ ਦੀ ਆਵਾਜ਼ ਸੁਣਾਈ ਦਿੱਤੀ। ਸਾਰੇ ਦੌੜੇ। ਬੈਰਕ 'ਚ ਸੂਰਜ ਦੀ ਮੌਤ ਹੋ ਚੁਕੀ ਸੀ।
ਟਵਿੱਟਰ 'ਤੇ ਫਿਰ ਬਣਿਆ ਲਾਲੂ ਪਰਿਵਾਰ ਦਾ ਮਜ਼ਾਕ!
NEXT STORY