ਨੈਸ਼ਨਲ ਡੈਸਕ- ਅਸਾਮ ਦੇ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆ ਰਹੀ ਹੈ, ਜਿੱਥੇ ਸੂਬਾ ਸਰਕਾਰ ਨੇ ਸੂਬੇ ਦੇ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਮਹਿੰਗਾਈ ਭੱਤੇ 'ਚ 2 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਇਹ ਭੱਤਾ ਇਸ ਸਾਲ 1 ਜਨਵਰੀ 2025 ਤੋਂ ਲਾਗੂ ਹੋਵੇਗਾ।
ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਹੂ ਤੋਂ ਪਹਿਲੀ ਤਨਖ਼ਾਹ ਦੇ ਨਾਲ 2 ਫ਼ੀਸਦੀ ਵਾਧੂ ਡੀ.ਏ. ਦਿੱਤਾ ਜਾਵੇਗਾ, ਜਦਕਿ ਐਰੀਅਰ ਅਪ੍ਰੈਲ ਤੇ ਮਈ 'ਚ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਦੇ ਇਸ ਐਲਾਨ ਨਾਲ ਸੂਬੇ ਦੇ ਹਜ਼ਾਰਾਂ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਲਾਭ ਮਿਲੇਗਾ।
ਇਹ ਵੀ ਪੜ੍ਹੋ- ਮਿਆਂਮਾਰ ਭੂਚਾਲ ; 3,100 ਤੋਂ ਪਾਰ ਹੋਈ ਮਰਨ ਵਾਲਿਆਂ ਦੀ ਗਿਣਤੀ, ਮ੍ਰਿਤਕਾਂ 'ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ
ਸੂਬਾ ਸਰਕਾਰ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ 'ਚ ਮਹਿੰਗਾਈ ਭੱਤੇ 'ਚ 3 ਫ਼ੀਸਦੀ ਵਾਧਾ ਕਰਦੇ ਹੋਏ 53 ਫ਼ੀਸਦੀ ਕਰ ਦਿੱਤਾ ਸੀ, ਜਦਕਿ ਹੁਣ ਨਵੇਂ ਐਲਾਨ ਅਨੁਸਾਰ ਵਾਧੂ 2 ਫ਼ੀਸਦੀ ਵਾਧੇ ਨਾਲ ਡੀ.ਏ. 55 ਫ਼ੀਸਦੀ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਮਹਿੰਗਾਈ ਭੱਤਾ ਤਨਖਾਹ 'ਤੇ ਨਿਰਭਰ ਹੁੰਦਾ ਹੈ, ਜਿਸ ਦੀ ਜਿੰਨੀ ਜ਼ਿਆਦਾ ਤਨਖ਼ਾਹ ਹੋਵੇਗੀ, ਫ਼ੀਸਦੀ ਦੇ ਹਿਸਾਬ ਨਾਲ ਉਸ ਨੂੰ ਓਨਾ ਹੀ ਮਹਿੰਗਾਈ ਭੱਤਾ ਮਿਲੇਗਾ।
ਇਹ ਵੀ ਪੜ੍ਹੋ- 'ਪੁੱਤ ਗੇਮ ਛੱਡ, ਪੜ੍ਹਾਈ ਵੱਲ ਧਿਆਨ ਦੇ...', ਬਸ, ਇਹ ਸੁਣ ਨੌਜਵਾਨ ਨੇ ਜੋ ਕੀਤਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਥਾਈਲੈਂਡ ਤੋਂ ਚੀਨ ਨੂੰ PM ਮੋਦੀ ਦਾ ਸੰਦੇਸ਼, ਬੋਲੇ-ਵਿਸਤਾਰਵਾਦ ਦੀ ਬਜਾਏ ਸਾਡਾ ਵਿਕਾਸ ਦੀ ਨੀਤੀ 'ਚ ਵਿਸ਼ਵਾਸ
NEXT STORY