ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਅਕਾਊਂਟ, ਓ.ਟੀ.ਟੀ. ਅਤੇ ਕਈ ਵੈੱਬਸਾਈਟਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਸੂਚਨਾ ਅਤੇ ਬ੍ਰਾਡਕਾਸਟ ਮੰਤਰਾਲਾ ਨੇ 18 ਓ.ਟੀ.ਟੀ., 19 ਵੈੱਬਸਾਈਟਾਂ, 10 ਐਪਸ ਅਤੇ 57 ਸੋਸ਼ਲ ਮੀਡੀਆ ਹੈਂਡਲਾਂ ਨੂੰ ਬਲਾਕ ਕੀਤਾ ਹੈ। ਇਨ੍ਹਾਂ ਸਭ 'ਤੇ ਅਸ਼ਲੀਲ ਕੰਟੈਂਟ ਪਰੋਸਨ ਦਾ ਦੋਸ਼ ਹੈ। ਸਰਕਾਰ ਵੱਲੋਂ ਇਨ੍ਹਾਂ ਨੂੰ ਕਈ ਵਾਰ ਚਿਤਾਵਨੀ ਵੀ ਦਿੱਤੀ ਗਈ ਸੀ ਪਰ ਇਨ੍ਹਾਂ 'ਤੇ ਚਿਤਾਵਨੀ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ। ਜਿਨ੍ਹਾਂ ਸੋਸ਼ਲ ਮੀਡੀਆ ਅਕਾਊਂਟਸ ਨੂੰ ਬਲਾਕ ਕੀਤਾ ਗਿਆ ਹੈ ਉਨ੍ਹਾਂ 'ਚ 12 ਫੇਸਬੁੱਕ ਦੇ, 17 ਐਕਸ ਦੇ, 16 ਇੰਸਟਾਗ੍ਰਾਮ ਅਤੇ 12 ਯੂਟਿਊਬ ਦੇ ਅਕਾਊਂਟਸ ਸ਼ਾਮਲ ਹਨ।
ਇਨ੍ਹਾਂ ਪਲੇਟਫਾਰਮਾਂ, ਅਕਾਊਂਟਸ, ਐਪਸ ਅਤੇ ਵੈੱਬਸਾਈਟਾਂ 'ਤੇ ਆਈ.ਟੀ. ਐਕਟ, ਭਾਰਤੀ ਦੰਡਾਵਲੀ ਅਤੇ ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ (ਮਨਾਹੀ) ਐਕਟ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਤਹਿਤ ਕਾਰਵਾਈ ਕੀਤੀ ਗਈ ਹੈ। ਜਿਨ੍ਹਾਂ ਐਪਸ 'ਤੇ ਕਾਰਵਾਈ ਹੋਈ ਹੈ, ਉਨ੍ਹਾਂ 'ਚੋਂ 7 ਗੂਗਲ ਪਲੇਅ ਸਟੋਰ 'ਤੇ ਸਨ ਅਤੇ 3 ਐਪਲ ਦੇ ਐਪ ਸਟੋਰ 'ਤੇ ਸਨ। ਸਾਰੇ 57 ਸੋਸ਼ਲ ਮੀਡੀਆ ਅਕਾਊਂਟਸ ਨੂੰ ਡਿਸੇਬਲ ਕਰ ਦਿੱਤਾ ਗਿਆ ਹੈ।
ਇਨ੍ਹਾਂ ਓ.ਟੀ.ਟੀ. ਪਲੇਟਫਾਰਮਾਂ 'ਤੇ ਲਗਾਇਆ ਬੈਨ
- Dreanu Filma
- Yesma
- Uncut Adda
- Neon X VIP
- Besharams
- Xtramood
- MoodX
- Mojflis
- Het Shots VIP
- Fugi
- Chikoolin
- Prime Play
- Hunters
- Rabbit
- Tri Flicka
- X Prume
ਅਮਰੀਕਾ: ਨਾ ਵੇਚਿਆ TikTok ਤਾਂ ਲੱਗੇਗੀ ਪਾਬੰਦੀ, ਬਿੱਲ ਹੋਇਆ ਪਾਸ
NEXT STORY