ਨਵੀਂ ਦਿੱਲੀ- ਸਰਕਾਰ ਨੇ ਪਾਕਿਸਤਾਨ ਸਥਿਤ ਨਿਊਜ਼ ਚੈਨਲ ਏਆਰਵਾਈ ਅਤੇ ਕੁਝ ਹੋਰ ਪਾਕਿਸਤਾਨੀ ਸੋਸ਼ਲ ਮੀਡੀਆ ਖਾਤਿਆਂ ਵੱਲੋਂ ਕੀਤੇ ਗਏ ਦਾਅਵੇ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ, ਜਿਸ 'ਚ ਭਾਰਤੀ ਰੱਖਿਆ ਖੁਫੀਆ ਏਜੰਸੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਡੀਐੱਸ ਰਾਣਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਕੇ ਅੰਡੇਮਾਨ ਨਿਕੋਬਾਰ 'ਚ ਤਾਇਨਾਤ ਕੀਤੇ ਜਾਣ ਦੀ ਗੱਲ ਕਹੀ ਗਈ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਪੱਤਰ ਸੂਚਨਾ ਦਫ਼ਤਰ ਨੇ ਸ਼ਨੀਵਾਰ ਨੂੰ ਇਕ ਪੋਸਟ 'ਚ ਕਿਹਾ ਕਿ ਪਾਕਿਸਤਾਨ ਸਮਰਥਿਤ ਇਨ੍ਹਾਂ ਸੋਸ਼ਲ ਮੀਡੀਆ ਖਾਤਿਆਂ ਦਾ ਇਹ ਦਾਅਵਾ ਝੂਠਾ ਅਤੇ ਗੁੰਮਰਾਹਕੁੰਨ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਲੈਫਟੀਨੈਂਟ ਜਨਰਲ ਡੀਐੱਸ ਰਾਣਾ ਨੂੰ ਅੰਡੇਮਾਨ ਅਤੇ ਨਿਕੋਬਾਰ ਕਮਾਨ ਦੇ ਕਮਾਂਡਰ-ਇਨ-ਚੀਫ਼ ਦੇ ਵੱਕਾਰੀ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ। ਉਹ ਰੱਖਿਆ ਖੁਫ਼ੀਆ ਏਜੰਸੀ ਦੇ ਪਹਿਲੇ ਮੁਖੀ ਹਨ, ਜਿਨ੍ਹਾਂ ਨੂੰ ਕਮਾਂਡਰ-ਇਨ-ਚੀਫ਼ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ। ਅੰਡੇਮਾਨ ਅਤੇ ਨਿਕੋਬਾਰ ਕਮਾਨ ਪਹਿਲੀ ਤ੍ਰਿ-ਸੇਵਾ ਕਮਾਨ ਹੈ, ਜੋ ਹਿੰਦ ਮਹਾਸਾਗਰ ਖੇਤਰ 'ਚ ਭਾਰਤੀ ਹਥਿਆਰਬੰਦ ਫ਼ੋਰਸਾਂ ਲਈ ਵੱਧ ਰਣਨੀਤਕ ਮਹੱਤਵ ਰੱਖਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਵਾਲਿਆਂ ਦੀਆਂ ਤੋੜ ਦਿਆਂਗੇ ਲੱਤਾਂ...' ; ਆਸਾਮ CM
NEXT STORY