ਅਹਿਮਦਾਬਾਦ— ਗੁਜਰਾਤ ਦੇ ਗਾਂਧੀਨਗਰ ’ਚ ਮੰਗਲਵਾਰ ਸਵੇਰੇ ਓ. ਐੱਨ. ਜੀ. ਸੀ. ਦੀ ਪਾਈਪ ਲਾਈਨ ’ਚ ਧਮਾਕਾ ਹੋ ਗਿਆ। ਇਹ ਘਟਨਾ ਗਾਂਧੀਨਗਰ ਦੇ ਕਲੋਲ ਗਾਰਡਨ ਸਿਟੀ ਇਲਾਕੇ ਦੀ ਹੈ। ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦੀ ਵਜ੍ਹਾ ਨਾਲ ਆਲੇ-ਦੁਆਲੇ ਦੇ ਦੋ ਮਕਾਨ ਢਹਿ-ਢੇਰੀ ਹੋ ਗਏ। ਇਸ ਘਟਨਾ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਘਟਨਾ ਮਗਰੋਂ ਆਲੇ-ਦੁਆਲੇ ਦੇ ਇਲਾਕਿਆਂ ’ਚ ਦਹਿਸ਼ਤ ਫੈਲ ਗਈ। ਘਟਨਾ ਵਾਲੀ ਥਾਂ ’ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਓ. ਐੱਨ. ਜੀ. ਸੀ. ਦੇ ਅਧਿਕਾਰੀअ ਵੀ ਮੌਕੇ ’ਤੇ ਮੌਜੂਦ ਹਨ।
ਇਨ੍ਹਾਂ ਮਕਾਨਾਂ ਨੇੜਿਓਂ ਓ. ਐੱਨ. ਜੀ. ਸੀ. ਦੀ ਪਾਈਪ ਲਾਈਨ ਲੰਘਦੀ ਹੈ ਪਰ ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਕਿ ਧਮਾਕਾ ਕਿਸ ਕਾਰਨ ਹੋਇਆ। ਧਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਫੋਰੈਂਸਿਕ ਮਾਹਰਾਂ ਨੂੰ ਘਟਨਾ ਵਾਲੀ ਥਾਂ ’ਤੇ ਬੁਲਾਇਆ ਗਿਆ ਹੈ। ਸਥਾਨਕ ਲੋਕਾਂ ਮੁਤਾਬਕ ਮੰਗਲਵਾਰ ਸਵੇਰੇ ਧਮਾਕਾ ਹੋਇਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਦੋ ਮੰਜ਼ਿਲਾ ਮਕਾਨ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਿਆ।
ਧਮਾਕੇ ਦੀ ਵਜ੍ਹਾ ਕਰ ਕੇ ਆਲੇ-ਦੁਆਲੇ ਦੇ ਘਰਾਂ ਅਤੇ ਵਾਹਨਾਂ ਨੂੰ ਵੀ ਨੁਕਸਾਨ ਪੁੱਜਾ ਹੈ। ਕਈ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਕ ਸਥਾਨਕ ਵਾਸੀ ਨੇ ਦੱਸਿਆ ਕਿ 2 ਲੋਕਾਂ ਨੂੰ ਮਲਬੇ ’ਚੋਂ ਜ਼ਖਮੀ ਹਾਲਤ ’ਚ ਬਾਹਰ ਕੱਢਿਆ ਗਿਆ।
ਪੀਣ ਯੋਗ ਪਾਣੀ ਦੀ ਗਲਤ ਵਰਤੋਂ ਅਤੇ ਬਰਬਾਦੀ ਨੂੰ ਰੋਕਿਆ ਜਾਣਾ ਚਾਹੀਦਾ : NGT
NEXT STORY