ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ 'ਚ ਨਦੀ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਵਾਲੀ ਜਨਾਨੀ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਾਬਰਮਤੀ ਨਦੀ 'ਚ ਹਾਲ ਹੀ 'ਚ ਆਇਸ਼ਾ ਨਾਂ ਦੀ ਜਨਾਨੀ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਹੁਣ ਗੁਜਰਾਤ ਪੁਲਸ ਨੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਆਇਸ਼ਾ ਦੇ ਪਤੀ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਸ ਨੂੰ ਅਹਿਮਦਾਬਾਦ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ : ਕੋਵਿਨ ਪੋਰਟਲ 'ਤੇ ਕਰਨਾ ਹੋਵੇਗਾ ਕੋਰੋਨਾ ਵੈਕਸੀਨ ਲਈ ਰਜਿਸਟਰੇਸ਼ਨ
ਇਹ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਆਇਸ਼ਾ ਨੇ ਅਹਿਮਦਾਬਾਦ ਦੀ ਸਾਬਰਮਤੀ ਨਦੀ 'ਚ ਛਾਲ ਮਾਰਨ ਤੋਂ ਪਹਿਲਾਂ ਇਕ ਵੀਡੀਓ ਬਣਾਇਆ ਸੀ, ਜੋ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ। ਆਪਣੀ ਅੰਤਿਮ ਵੀਡੀਓ 'ਚ ਆਇਸ਼ਾ ਨੇ ਭਾਵੁਕ ਤਰੀਕੇ ਨਾਲ ਕਿਹਾ ਕਿ ਉਹ ਜੋ ਵੀ ਕੁਝ ਕਰ ਰਹੀ ਹੈ, ਆਪਣੀ ਮਰਜ਼ੀ ਨਾਲ ਕਰ ਰਹੀ ਹੈ। ਆਇਸ਼ਾ ਦੀ ਮੌਤ ਤੋਂ ਬਾਅਦ ਪਤਾ ਲੱਗਾ ਸੀ ਕਿ ਇਹ ਮਾਮਲਾ ਦਾਜ ਉਤਪੀੜਨ ਦਾ ਹੈ। ਆਇਸ਼ਾ ਦਾ ਵਿਆਹ ਰਾਜਸਥਾਨ ਦੇ ਆਰਿਫ਼ ਨਾਲ 2018 'ਚ ਹੋਇਆ ਸੀ ਪਰ ਉਸ ਨੂੰ ਲਗਾਤਾਰ ਦਾਜ ਦੇ ਨਾਂ 'ਤੇ ਤੰਗ ਕੀਤਾ ਜਾ ਰਿਹਾ ਸੀ। ਆਇਸ਼ਾ ਦੇ ਪਿਤਾ ਅਨੁਸਾਰ, ਉਨ੍ਹਾਂ ਨੇ ਸਹੁਰੇ ਪਰਿਵਾਰ ਨੂੰ ਕੁਝ ਪੈਸੇ ਵੀ ਦਿੱਤੇ ਪਰ ਡਿਮਾਂਡ ਲਗਾਤਾਰ ਵਧਦੀ ਹੀ ਚੱਲੀ ਗਈ। ਅਜਿਹੇ 'ਚ ਕੁਝ ਸਮੇਂ ਪਹਿਲਾਂ ਹੀ ਆਇਸ਼ਾ ਅਹਿਮਦਾਬਾਦ ਆ ਗਈ ਸੀ ਅਤੇ ਜਦੋਂ ਪਤੀ ਨਾਲ ਕੋਈ ਸੰਪਰਕ ਨਹੀਂ ਹੋਇਆ ਤਾਂ ਉਸ ਨੇ ਇਹ ਕਦਮ ਚੁੱਕ ਲਿਆ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਵਿਦਿਆਰਥੀਆਂ ਨੂੰ ਵਿਖਾਇਆ ਫਿਟਨੈੱਸ ਦਾ ਦਮ, ਕੱਢੀਆਂ ‘ਡੰਡ ਬੈਠਕਾਂ’
ਦਿੱਲੀ-ਐੱਨ.ਸੀ.ਆਰ. 'ਚ ਮਹਿੰਗੀ ਹੋਈ CNG, PNG ਦੀ ਕੀਮਤ 'ਚ ਵੀ ਵਾਧਾ
NEXT STORY