ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਦੀ ਆਫਤ ਵਿਚ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੋ ਗਿਆ ਹੈ ਪਰ ਕੁਝ ਲੋਕਾਂ ਕੋਲ ਮਾਸਕ ਖਰੀਦਣ ਲਈ ਪੈਸੇ ਨਹੀਂ ਹਨ। ਅਜਿਹੇ ਵਿਚ 98 ਸਾਲ ਦੀ ਗੁਰਦੇਵ ਕੌਰ ਹਰ ਦਿਨ ਆਪਣੇ ਪਰਿਵਾਰ ਨਾਲ ਮਿਲ ਕੇ ਢੇਰ ਸਾਰੇ ਮਾਸਕ ਸਿਲਾਈ ਕਰਦੀ ਹੈ ਅਤੇ ਫਿਰ ਉਨ੍ਹਾਂ ਨੂੰ ਗਰੀਬਾਂ ਵਿਚ ਵੰਡ ਦਿੰਦੀ ਹੈ। ਪੰਜਾਬ ਦੇ ਮੋਗਾ ਸ਼ਹਿਰ 'ਚ ਅਕਾਲਸਰ ਰੋਡ 'ਤੇ ਰਹਿਣ ਵਾਲੀ ਗੁਰਦੇਵ ਕੌਰ ਧਾਲੀਵਾਲ ਦੀ ਇਕ ਅੱਖ ਦੀ ਰੌਸ਼ਨੀ ਧੁੰਦਲੀ ਹੋ ਚੁੱਕੀ ਹੈ ਅਤੇ ਦੂਜੀ ਅੱਖ 'ਚ ਵੀ 25 ਸਾਲ ਪਹਿਲਾਂ ਆਪਰੇਸ਼ਨ ਕਰਾਇਆ ਸੀ। ਕੰਬਦੇ ਹੱਥਾਂ ਨਾਲ ਉਹ 100 ਸਾਲ ਪੁਰਾਣੀ ਮਸ਼ੀਨ 'ਤੇ ਜਦੋਂ ਮਾਸਕ ਬਣਾਉਣ ਬੈਠਦੀ ਹੈ ਤਾਂ ਮਨੁੱਖਤਾ ਦੀ ਸੇਵਾ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕੁਝ ਯਾਦ ਨਹੀਂ ਰਹਿੰਦਾ। ਇਸ ਮੁਸ਼ਕਲ ਸਮੇਂ ਵਿਚ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਅਤੇ ਸਰਕਾਰ ਵਲੋਂ ਦੱਸੇ ਗਏ ਨਿਯਮਾਂ ਦਾ ਪਾਲਣ ਕਰਨ ਦੀ ਸਲਾਹ ਦਿੰਦੇ ਹੋਏ ਗੁਰਦੇਵ ਕੌਰ ਕਹਿੰਦੀ ਹੈ ਕਿ ਬੀਮਾਰੀ ਤੋਂ ਬਚ ਸਕਦੇ ਹੋ ਤਾਂ ਬਚੋ। ਸਰਕਾਰ ਜੋ ਕੁਝ ਕਹਿੰਦੀ ਹੈ, ਸਾਡੀ ਭਲਾਈ ਲਈ ਕਹਿੰਦੀ ਹੈ। ਆਪਣੇ ਘਰਾਂ ਵਿਚ ਰਹੋ, ਭਗਵਾਨ ਦਾ ਨਾਮ ਲਵੋ ਅਤੇ ਜੇਕਰ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ।

ਮਾਸਕ ਬਣਾਉਣ ਦੇ ਸਿਲਸਿਲੇ ਦੀ ਸ਼ੁਰੂਆਤ ਬਾਰੇ ਪੁੱਛਣ 'ਤੇ ਗੁਰਦੇਵ ਕੌਰ ਦੱਸਦੀ ਹੈ ਕਿ ਗਲੀ ਵਿਚ ਸਬਜ਼ੀ, ਦੁੱਧ, ਫ਼ਲ ਵੇਚਣ ਲਈ ਆਉਣ ਵਾਲਿਆਂ ਤੋਂ ਜਦੋਂ ਮੈਂ ਪੁੱਛਿਆ ਕਿ ਉਨ੍ਹਾਂ ਨੇ ਮਾਸਕ ਕਿਉਂ ਨਹੀਂ ਪਹਿਨਿਆਂ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਮਾਸਕ ਖਰੀਦਣ ਲਈ ਪੈਸੇ ਨਹੀਂ ਹਨ। ਇਹ ਵੀ ਕਿਹਾ ਜਾ ਰਿਹਾ ਸੀ ਕਿ ਬੀਮਾਰੀ ਤੋਂ ਬਚਣਾ ਹੈ ਤਾਂ ਮਾਸਕ ਪਹਿਨਣਾ ਜ਼ਰੂਰੀ ਹੈ। ਮੈਨੂੰ ਮਾਸਕ ਬਣਾਉਣੇ ਆਉਂਦੇ ਸਨ। ਮੈਂ 100 ਸਾਲ ਪੁਰਾਣੀ ਮਸ਼ੀਨ ਜੋ ਮੇਰੇ ਸਹੁਰੇ ਵਾਲੇ ਸਿੰਗਾਪੁਰ ਤੋਂ ਲਿਆਏ ਸਨ, ਉਹ ਕੱਢੀ ਅਤੇ ਮਾਸਕ ਬਣਾਉਣੇ ਸ਼ੁਰੂ ਕਰ ਦਿੱਤੇ। ਗੁਰਦੇਵ ਕੌਰ ਦੀ ਨੂੰਹ ਅਮਰਜੀਤ ਕੌਰ ਦੱਸਦੀ ਹੈ ਕਿ ਉਨ੍ਹਾਂ ਦੀ ਸੱਸ ਦੀ ਇਕ ਅੱਖ ਦੀ ਰੌਸ਼ਨੀ ਨਹੀਂ ਹੈ, ਚੱਲਣ ਲਈ ਉਨ੍ਹਾਂ ਨੂੰ ਵਾਕਰ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਉਨ੍ਹਾਂ ਦੀ ਸੇਵਾ ਭਾਵਨਾ ਦੇਖ ਕੇ ਸਾਡਾ ਵੀ ਹੌਂਸਲਾ ਵਧਿਆ ਹੈ। ਉਹ ਸਵੇਰੇ ਪੂਜਾ-ਪਾਠ ਕਰਨ ਤੋਂ ਬਾਅਦ ਮਾਸਕ ਦੀ ਸਿਲਾਈ ਦਾ ਕੰਮ 'ਚ ਲੱਗ ਜਾਂਦੀ ਹੈ ਅਤੇ ਕਈ ਵਾਰ ਬਿਨਾਂ ਰੁਕੇ 8 ਘੰਟੇ ਤੱਕ ਮਸ਼ੀਨ 'ਤੇ ਉਨ੍ਹਾਂ ਦੇ ਹੱਥ ਚੱਲਦੇ ਰਹਿੰਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੇਵ ਕੌਰ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਉਨ੍ਹਾਂ ਦੀ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਕੋਰੋਨਾ ਵਿਰੁੱਧ ਲੜਾਈ ਵਿਚ ਸਭ ਤੋਂ ਬਹਾਦਰ ਯੋਧਾ ਕਰਾਰ ਦਿੱਤਾ। ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 3 ਹਫਤਿਆਂ 'ਚ 2,000 ਤੋਂ ਵਧੇਰੇ ਮਾਸਕ ਬਣਾ ਕੇ ਲੋਕਾਂ 'ਚ ਵੰਡ ਚੁੱਕਾ ਹੈ। ਹੁਣ ਆਲੇ-ਦੁਆਲੇ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਤਾਂ ਲੋਕ ਮਾਸਕ ਲੈਣ ਲਈ ਆਉਣ ਲੱਗੇ ਹਨ। ਇਸ ਤੋਂ ਇਲਾਵਾ ਕੁਝ ਲੋਕ ਇਸ ਸੇਵਾ ਕੰਮ 'ਚ ਯੋਗਦਾਨ ਦੇਣ ਲਈ ਕੱਪੜਾ ਵੀ ਦੇ ਜਾਂਦੇ ਹਨ। ਪਰਿਵਾਰ ਦੀ ਕੋਸ਼ਿਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਾਸਕ ਦੇ ਕੇ ਕੋਰੋਨਾ ਵਾਇਰਸ ਤੋਂ ਬਚਾਇਆ ਜਾਵੇ।
ਕੋਵਿਡ-19 : ਰਾਜਸਥਾਨ 'ਚ 2 ਹੋਰ ਮਰੀਜ਼ਾਂ ਦੀ ਮੌਤ, 31 ਨਵੇਂ ਮਾਮਲੇ ਆਏ ਸਾਹਮਣੇ
NEXT STORY