ਨੈਸ਼ਨਲ ਡੈਸਕ- ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਐਤਵਾਰ ਨੂੰ 'ਹਜ ਸੁਵਿਧਾ' ਐਪ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਨਾਲ ਸਾਲਾਨਾ ਇਸ ਤੀਰਥ ਯਾਤਰਾ 'ਤੇ ਜਾਣ ਵਾਲੇ ਲੋਕਾਂ ਨੂੰ ਜ਼ਰੂਰੀ ਜਾਣਕਾਰੀ, ਫਲਾਈਟ ਦੀ ਸੂਚਨਾ ਅਤੇ ਰਹਿਣ ਦੀ ਜਗ੍ਹਾ ਵਰਗੀਆਂ ਜ਼ਰੂਰੀ ਜਾਣਕਾਰੀਆਂ ਮਿਲਣਗੀਆਂ।
ਈਰਾਨੀ ਨੇ ਘੱਟ ਗਿਣਤੀ ਮਾਮਲਿਆਂ ਦੇ ਰਾਜ ਮੰਤਰੀ ਜਾੱਨ ਬਾਰਲਾ ਦੀ ਮੌਜੂਦਗੀ 'ਚ ਵਿਗਿਆਨ ਭਵਨ ਵਿਖੇ ਹਜ ਯਾਤਰਾ 2024 ਦੀਆਂ ਤਿਆਰੀਆਂ ਦੇ ਤਹਿਤ ਸਿਖਲਾਈ ਦੇਣ ਵਾਲੇ ਟ੍ਰੇਨਰਾਂ ਦੇ 2 ਦਿਨਾ ਟ੍ਰੇਨਿੰਗ ਪ੍ਰੋਗਰਾਮ ਦਾ ਵੀ ਉਦਘਾਟਨ ਵੀ ਕੀਤਾ। ਜਾਣਕਾਰੀ ਮੁਤਾਬਕ ਵੱਖ-ਵੱਖ ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ 'ਤੋਂ 550 ਤੋਂ ਵੀ ਵੱਧ ਟ੍ਰੇਨਰਾਂ ਨੇ ਇਸ ਪ੍ਰੋਗਰਾਮ 'ਚ ਹਿੱਸਾ ਲਿਆ।
ਇਹ ਵੀ ਪੜ੍ਹੋ- ਸਵਾਰੀਆਂ ਨੂੰ ਲੈ ਕੇ ਆਟੋ ਚਾਲਕਾਂ 'ਚ ਹੋਏ ਝਗੜੇ ਨੇ ਧਾਰਿਆ ਖੂਨੀ ਰੂਪ, ਇਕ ਦਾ ਵੱਢਿਆ ਗਿਆ ਹੱਥ (ਵੀਡੀਓ)
ਇਸ ਦੌਰਾਨ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਮਕਸਦ ਟ੍ਰੇਨਰਾਂ ਨੂੰ ਸਿੱਖਿਅਤ ਕਰਨਾ ਹੈ ਤਾਂ ਜੋ ਉਹ ਤੀਰਥ ਯਾਤਰਾ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਹੋ ਸਕਣ। ਈਰਾਨੀ ਨੇ ਹਜ ਯਾਤਰਾ ਨੂੰ ਸਹਿਜ ਅਤੇ ਆਰਾਮਦਾਇਕ ਬਣਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਤਹਿਤ ਸਾਰੇ ਹਜ ਯਾਤਰੀਆਂ ਲਈ 'ਹਜ ਸੁਵਿਧਾ' ਐਪ ਦੀ ਸ਼ੁਰੂਆਤ ਕੀਤੀ ਹੈ।
ਇਹ ਵੀ ਪੜ੍ਹੋ- ਵਿਆਹ ਵਾਲੇ ਘਰ ਵਿਛ ਗਏ ਸੱਥਰ, ਭੰਗੜਾ ਪਾਉਂਦੇ ਸਮੇਂ DJ 'ਚ ਆਇਆ ਕਰੰਟ, ਸਕੇ ਭਰਾਵਾਂ ਸਣੇ 3 ਦੀ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੈਰ-ਸਪਾਟੇ ਲਈ ਪੰਜਾਬ, ਹਿਮਾਚਲ ਤੇ ਜੰਮੂ-ਕਸ਼ਮੀਰ ’ਚ ਆਉਣ ਤੋਂ ਪਹਿਲਾਂ ਜਾਣ ਲਓ ਮੌਸਮ ਦਾ ਹਾਲ
NEXT STORY