ਉੱਤਰ ਪ੍ਰਦੇਸ਼— ਉੱਤਰ ਪ੍ਰਦੇਸ਼ 'ਚ ਨੋਇਡਾ ਦੇ ਸੈਕਟਰ-24 'ਚ ਬਦਮਾਸ਼ਾਂ ਨੇ ਇਕ ਹਾਰਡਵੇਅਰ ਵਪਾਰੀ ਅਵਧੇਸ਼ ਪਾਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਦੇ ਮੁਤਾਬਕ ਬੁੱਧਵਾਰ ਨੂੰ ਸੈਕਟਰ-49 ਦੇ ਸਰਫਾਬਾਦ ਨਿਵਾਸੀ 35 ਹਾਰਡਵੇਅਰ ਵਪਾਰੀ ਅਵਧੇਸ਼ ਪਾਲ ਮੰਗਲਵਾਰ ਰਾਤ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਹੇ ਸਨ। ਸੈਕਟਰ-24 'ਚ ਗਿਝੌੜ ਬਾਜ਼ਾਰ ਦੇ ਸਾਹਮਣੇ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਪਾਲ ਨੂੰ ਗੋਲੀ ਮਾਰ ਦਿੱਤੀ। ਗੰਭੀਰ ਹਾਲਤ 'ਚ ਉਸ ਨੂੰ ਹਸਪਤਾਲ 'ਚ ਲੈ ਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਕਤਲ ਨੂੰ ਲੈ ਕੇ ਵਪਾਰੀਆਂ 'ਚ ਤਣਾਅ ਦਾ ਮਾਹੌਲ ਬਣਿਆਂ ਹੋਇਆ ਹੈ। ਉਹ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਪੁਲਸ ਨੇ ਮਾਮਲੇ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸੈਫੁੱਦੀਨ ਸੋਜ ਨੇ ਕਸ਼ਮੀਰ 'ਤੇ ਕੀਤਾ ਵਿਵਾਦਿਤ ਕੁਮੈਂਟ
NEXT STORY