ਹਰਿਆਣਾ- ਹਰਿਆਣਾ 'ਚ ਕੋਰੋਨਾ ਇਨਫੈਕਸ਼ਨ ਦੇ 8 ਨਵੇਂ ਮਾਮਲੇ ਆਉਣ ਤੋਂ ਬਾਅਦ ਸੂਬੇ 'ਚ ਇਨਾਂ ਦੀ ਗਿਣਤੀ ਵਧ ਕੇ ਹੁਣ 227 ਹੋ ਗਈ ਹੈ। ਉੱਥੇ ਹੀ ਇਨਾਂ 'ਚੋਂ 2 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 88 ਮਰੀਜ਼ ਸਿਹਤਮੰਦ ਹੋ ਕੇ ਘਰ ਜਾ ਚੁਕੇ ਹਨ। ਇਸ ਤਰਾਂ ਸੂਬੇ 'ਚ ਕੋਰੋਨਾ ਸਰਗਰਮ 137 ਮਾਮਲੇ ਹਨ। ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਵਲੋਂ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਸ਼ਨੀਵਾਰ ਨੂੰ ਜਾਰੀ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਗਈ।
ਸੂਬੇ 'ਚ ਕੋਰੋਨਾ ਇਨਫੈਕਸ਼ਨ ਦੇ 4 ਨਵੇਂ ਮਾਮਲੇ ਸਾਹਮਣੇ ਆਏ। ਸੂਬੇ 'ਚ ਵਿਦੇਸ਼ ਤੋਂ ਆਏ ਲੋਕਾਂ ਦੀ ਪਛਾਣ ਦਾ ਅੰਕੜਾ ਹੁਣ 28941 ਤੱਕ ਪਹੁੰਚ ਗਿਆ ਹੈ, ਜਿਨਾਂ 'ਚੋਂ 15179 ਲੋਕਾਂ ਨੇ ਕੁਆਰੰਟੀਨ ਮਿਆਦ ਪੂਰੀ ਕਰ ਲਈ ਹੈ ਅਤੇ ਬਾਕੀ 13762 ਨਿਗਰਾਨੀ 'ਚ ਹੈ। ਹੁਣ ਤੱਕ 8971 ਕੋਰੋਨਾ ਸ਼ੱਕੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ, ਜਿਨਾਂ 'ਚੋਂ 7223 ਨੈਗੇਟਿਵ ਅਤੇ 14 ਇਤਾਲਵੀ ਨਾਗਰਿਕਾਂ ਸਮੇਤ 227 ਪਾਜ਼ੀਟਿਵ ਪਾਏ ਗੇ। 1535 ਸੈਂਪਲ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। 227 ਪਾਜ਼ੀਟਿਵ ਮਰੀਜ਼ਾਂ 'ਚੋਂ 88 ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਸਵਿਟਜ਼ਰਲੈਂਡ ਦੇ ਆਲਪਸ ਪਰਬਤ 'ਤੇ ਚਮਕਿਆ ਤਿਰੰਗਾ, PM ਮੋਦੀ ਨੇ ਕੀਤਾ ਇਹ ਟਵੀਟ
NEXT STORY