ਚੰਡੀਗੜ੍ਹ — ਹਰਿਆਣੇ ਵਿਚ ਸ਼ਰਾਬ ਦੀ ਸ਼ੌਕੀਨਾਂ ਨੂੰ ਹੁਣ ਆਪਣਾ ਸ਼ੌਕ ਪੂਰਾ ਕਰਨ ਲਈ ਵਧ ਪੈਸੇ ਖਰਚ ਕਰਨੇ ਪੈਣਗੇ। ਸਰਕਾਰ ਨੇ ਹਰਿਆਣੇ ਵਿਚ ਸ਼ਰਾਬ ਦੇ ਰੇਟ ਵਧਾ ਦਿੱਤੇ ਹਨ। ਸ਼ਰਾਬ ਦੇ ਕੋਟੇ ਵਿਚ ਵੀ ਵਾਧਾ ਕੀਤਾ ਗਿਆ ਹੈ।
ਸੂਬਾ ਸਰਕਾਰ ਨੇ ਦੇਸੀ ਸ਼ਰਾਬ(ਸੀ.ਐੱਲ.) 'ਤੇ ਆਬਕਾਰੀ ਡਿਊਟੀ 28 ਰੁਪਏ ਤੋਂ ਵਧਾ ਕੇ 44 ਰੁਪਏ ਪ੍ਰਤੀ ਪਰੂਫ ਲੀਟਰ(ਪੀ.ਐੱਲ.) ਅਤੇ ਭਾਰਤੀ ਨਿਰਮਿਤ ਵਿਦੇਸ਼ੀ ਸ਼ਰਾਬ(ਆਈ.ਐੱਮ.ਐੱਫ.ਐੱਲ.) 'ਤੇ ਰੁਪਏ 44-200 ਪ੍ਰਤੀ ਪੀ.ਐੱਲ. ਤੋਂ ਵਧਾ ਕੇ ਰੁਪਏ 49-210 ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਐਕਸਾਈਜ਼ ਡਿਊਟੀ ਅਤੇ ਹੋਰ ਖਰਚਿਆਂ ਵਿਚ ਵਾਧਾ ਹੋਣ ਕਾਰਨ ਸ਼ਰਾਬ ਦੀਆਂ ਕੀਮਤਾਂ 'ਚ ਵਾਧਾ ਕਰਨਾ ਜ਼ਰੂਰੀ ਹੋ ਗਿਆ ਹੈ।
ਸੂਬਾ ਸਰਕਾਰ ਨੇ ਦੇਸੀ ਸ਼ਰਾਬ ਦੀ ਕੀਮਤ 130 ਤੋਂ ਵਧਾ ਕੇ 140 ਕਰ ਦਿੱਤੀ ਹੈ। ਸ਼ਰਾਬ ਦੇ ਵਪਾਰੀਆਂ ਅਤੇ ਸੂਤਰਾਂ ਅਨੁਸਾਰ ਆਈ.ਐੱਮ.ਐੱਫ.ਐੱਲ. ਅਤੇ ਬੀਅਰ ਦੀ ਕੀਮਤਾਂ ਵਿਚ ਬ੍ਰਾਂਡ ਦੇ ਅਧਾਰ 'ਤੇ 5 ਤੋਂ 10 ਫੀਸਦੀ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਹੈ।
ਬਾਰ ਮਾਲਕਾਂ ਨੂੰ ਰਾਹਤ ਦੇਣ ਅਤੇ ਆਈ.ਐੱਮ.ਐੱਫ.ਐੱਲ ਦੀ ਖਪਤ ਨੂੰ ਉਤਸ਼ਾਹਿਤ ਕਰਨ ਲਈ, ਸੂਬਾ ਸਰਕਾਰ ਨੇ 3 ਜਾਂ ਇਸ ਤੋਂ ਉਪਰ ਦੇ ਸਟਾਰ ਰੇਟਿੰਗ ਵਾਲੇ ਹੋਟਲਾਂ ਨੂੰ ਦਿੱਤੇ ਜਾਣ ਵਾਲੇ ਐੱਲ.-4 ਅਤੇ ਐੱਲ.-5 ਲਾਇਸੈਂਸ ਫੀਸ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।
ਸਰਕਾਰ ਨੇ ਸਾਰੀਆਂ ਸ਼ਰਾਬ ਕੰਪਨੀਆਂ ਨੂੰ ਦੇਸੀ ਸ਼ਰਾਬ ਦੇ ਕੁੱਲ ਕੋਟੇ ਦਾ 20 ਫੀਸਦੀ ਸ਼ੀਸ਼ੇ ਦੀਆਂ ਬੋਤਲਾਂ ਵਿਚ ਅਤੇ ਐੱਲ.-2 ਅਤੇ ਐੱਲ.-14ਏ ਲਾਇਸੈਂਸ ਲਈ ਅਧਾਰ ਨੰਬਰ ਲਾਜ਼ਮੀ ਕਰ ਦਿੱਤਾ ਹੈ। ਨਵੀਂ ਨੀਤੀ ਅਨੁਸਾਰ ਲਾਇਸੈਂਸ ਧਾਰਕ ਨੂੰ ਦੇਸੀ ਸ਼ਰਾਬ ਦੇ ਕੋਟੇ ਦਾ 10 ਫੀਸਦੀ (ਆਈ.ਐੱਮ.ਐੱਫ.ਐੱਲ.) 'ਚ ਬਦਲ ਦੇ ਰੂਪ 'ਚ ਰੱਖਣ ਦੀ ਛੋਟ ਦਿੱਤੀ ਗਈ ਹੈ।
ਤੇਲੰਗਾਨਾ: ਮੁੱਖ ਮੰਤਰੀ ਦੀ ਸੁਰੱਖਿਆ 'ਚ 7 ਕਰੋੜ ਦੀ ਬੱਸ
NEXT STORY