ਸ਼੍ਰੀਨਗਰ — ਜੰਮੂ-ਕਸ਼ਮੀਰ ਦੇ ਸਰਹੱਦੀ ਸ਼ਹਿਰ ਕੁਪਵਾੜਾ ਵਿਖੇ ਫੌਜ ਦੇ ਇਕ ਕੈਂਪ ਵਿਚ ਭਿਆਨਕ ਅੱਗ ਲੱਗਣ ਨਾਲ ਇਕ ਜਵਾਨ ਝੁਲਸ ਗਿਆ। 3 ਢਾਂਚੇ ਅਤੇ 2 ਮੋਟਰ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੁਪਵਾੜਾ ਦੇ ਖੁਮਰਿਆਲ ਵਿਚ 41 ਰਾਸ਼ਟਰੀ ਰਾਈਫਲ ਦੇ ਫੌਜੀ ਕੈਂਪ ਵਿਚ ਮੰਗਲਵਾਰ ਰਾਤ ਨੂੰ ਅਚਾਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਭਾਰੀ ਮੁਸ਼ਕਲ ਪਿੱਛੋਂ ਅੱਗ ਬੁਝਾਈ।
ਘਟਨਾ ਸ਼ਾਮ 6 ਵਜੇ ਦੀ ਹੈ। ਅੱਗ ਲੱਗਣ ਨਾਲ ਸੈਨਾ ਦੇ ਕੈਂਪ ਵਿੱਚ ਸਥਾਪਤ ਤੇਲ ਦੇ ਭੰਡਾਰਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਹ ਦੇਖਦਿਆਂ ਹੀ ਅੱਗ ਕੈਂਪ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਫੈਲ ਗਈ। ਇਸ ਵਿੱਚ ਤਿੰਨ ਘਰ ਸਾੜ ਗਏ ਅਤੇ ਦੋ ਵਾਹਨ ਵੀ ਪੂਰੀ ਤਰ੍ਹਾਂ ਸੜ ਗਏ।
ਰੇਲਵੇ ’ਚ 63 ਹਜ਼ਾਰ ਨੌਕਰੀਆਂ ਲਈ ਇਕ ਕਰੋੜ 89 ਲੱਖ ਲੋਕਾਂ ਨੇ ਦਿੱਤੀ ਅਰਜ਼ੀ
NEXT STORY