ਮਹਾਰਾਸ਼ਟਰ—ਮੁੰਬਈ ਦੇ ਵੱਖ-ਵੱਖ ਇਲਾਕਿਆਂ 'ਚ ਭਾਰੀ ਬਾਰਿਸ਼ ਦਾ ਕਹਿਣ ਜਾਰੀ ਹੈ, ਜਿਸ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਵੱਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਨੂੰ ਲੈ ਕੇ ਮੁੰਬਈ ਸਮੇਤ ਨੇੜੇ ਦੇ ਸਾਰੇ ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਭਾਰੀ ਬਾਰਿਸ਼ ਕਾਰਨ ਸਾਰੇ ਸਕੂਲਾਂ ਅਤੇ ਕਾਲਜਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਮੁੰਬਈ ਚ 10 ਉਡਾਣਾਂ ਵੀ ਰੱਦ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਮੁੰਬਈ ਦੇ ਜੋਗੇਸ਼ਵਰੀ 'ਚ ਵੈਸਟਰਨ ਐਕਸਪ੍ਰੈੱਸ ਹਾਈਵੇਅ ਅਤੇ ਪਾਲਘਰ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਇੱਥੇ ਬਾਰਿਸ਼ ਦਾ ਪਾਣੀ ਭਰ ਕਈ ਫੁੱਟ ਤੱਕ ਭਰ ਗਿਆ ਹੈ, ਜਿਸ ਕਾਰਨ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ। ਸੜਕਾਂ 'ਤੇ ਸਿਰਫ ਪਾਣੀ ਹੀ ਵਹਿ ਰਿਹਾ ਹੈ। ਇਸ ਤੋਂ ਇਲਾਵਾ ਮੁੰਬਈ ਦੇ ਅੰਧੇਰੀ ਇਲਾਕੇ 'ਚ ਪਾਣੀ ਭਰ ਚੁੱਕਿਆ ਹੈ।
ਮੌਸਮ ਵਿਭਾਗ ਨੇ ਦੇਸ਼ ਦੇ 15 ਸੂਬਿਆਂ 'ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਮੁਤਾਬਕ ਪੂਰਬੀ ਦਿੱਲੀ, ਉਤਰ ਪ੍ਰਦੇਸ਼ ਦੇ ਮੋਦੀ ਨਗਰ, ਗਾਜਿਆਬਾਦ, ਚਪਰੌਲਾ, ਫਰੀਦਾਬਾਦ, ਪਲਵਲ, ਸੋਹਾਨਾ, ਬਿਜਨੌਰ, ਰੂੜਕੀ, ਜਹਾਂਗੀਰਾਬਾਦ, ਬੁਲੰਦਸ਼ਹਿਰ,ਅਲੀਗੜ੍ਹ, ਅਮਰੋਹਾ ਅਤੇ ਨੇੜੇ ਦੇ ਇਲਾਕਿਆਂ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਦੱਸੀ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ, ਕੋਂਕਣ, ਗੋਆ 'ਚ ਵੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਉਤਰਾਖੰਡ ਅਤੇ ਓਡੀਸ਼ਾ 'ਚ ਵੀ ਓਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਮੁੰਬਈ 'ਚ ਸ਼ਨੀਵਾਰ ਰਾਤ ਅਤੇ ਐਤਵਾਰ ਨੂੰ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕਰ ਦਿੱਤਾ ਹੈ। ਭਾਰਤੀ ਮੌਸਮ ਵਿਭਾਗ ਦੇ ਮੁੰਬਈ ਦਫਤਰ ਵੱਲੋਂ ਮੌਸਮ ਵਿਗਿਆਨ ਦੇ ਡਿਪਟੀ ਡਾਇਰੈਕਟਰ ਜਨਰਲ ਕੇ. ਐੱਸ. ਹੋਸਾਲਿਕਰ ਨੇ ਟਵੀਟ ਕੀਤਾ ਸੀ ਕਿ ਖਾੜੀ ਦੇ ਉੁਪਰ ਬਣ ਰਹੇ ਘੱਟ ਦਬਾਅ ਦੇ ਖੇਤਰ ਦੇ ਕਾਰਨ ਸ਼ਨੀਵਾਰ ਰਾਤ ਅਤੇ ਐਤਵਾਰ ਨੂੰ ਮੁੰਬਈ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਪੱਛਮੀ ਤੱਟ ਸਮੇਤ ਇਲਾਕੇ 'ਚ ਅਲਰਟ ਜਾਰੀ ਕੀਤਾ ਗਿਆ ਹੈ।''
ਬਾਰਿਸ਼ ਨਾਲ ਸ਼ਨੀਵਰ ਦੀ ਰਾਤ ਤੋਂ ਪਹਿਲਾਂ ਹੀ ਕਈ ਇਲਾਕੇ ਪਾਣੀ 'ਚ ਡੁੱਬ ਚੁੱਕੇ ਹਨ। ਮੌਸਮ ਵਿਭਾਗ ਦੇ ਸੈਂਟਾ ਕਰੂਜ ਸੈਂਟਰ ਵੱਲੋਂ ਸ਼ੁੱਕਰਵਾਰ ਸਵੇਰੇ ਸਾਢੇ ਅੱਠ ਵਜੇ ਤੱਕ ਸਮਾਪਤ ਹੋਏ 24 ਘੰਟਿਆਂ ਦੌਰਾਨ 43.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਮਿਆਦ ਦੌਰਾਨ ਮੁੰਬਈ ਦੇ ਕੋਲਾਬਾ ਸਥਿਤ ਮੌਸਮ ਕੇਂਦਰ 'ਤੇ 21.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਭਾਰੀ ਬਾਰਿਸ਼ ਕਾਰਨ ਹੜ੍ਹ ਵਰਗੀ ਸਥਿਤੀ ਨਾਲ ਵਡੋਦਰਾ ਸ਼ਹਿਰ ਅਤੇ ਨਜ਼ਦੀਕ ਦੇ ਇਲਾਕਿਆਂ ਤੋਂ 5,700 ਤੋਂ ਜ਼ਿਆਦਾ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਸੀ ਅਤੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜੰਮੂ-ਕਸ਼ਮੀਰ : ਅਮਰਨਾਥ ਯਾਤਰਾ ਤੋਂ ਬਾਅਦ ਰੋਕੀ ਗਈ 'ਮਾਚੈਲ ਮਾਤਾ ਯਾਤਰਾ'
NEXT STORY