ਦੇਹਰਾਦੂਨ — ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਯਾਤਰਾ ਨੂੰ ਲੈ ਕੇ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਿਵਾੜ ਖੁੱਲ੍ਹਣ ਦੇ ਮੌਕੇ 'ਤੇ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹਿਲੀ ਅਰਦਾਸ ਵਿਚ ਹਿੱਸਾ ਲੈਣ ਲਈ 2000 ਤੋਂ ਵੱਧ ਸਿੱਖ ਯਾਤਰੀ ਬੁੱਧਵਾਰ ਰਾਤ ਤੱਕ ਗੋਬਿੰਦ ਘਾਟ ਪਹੁੰਚ ਚੁੱਕੇ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਸੇਵਾਦਾਰ ਨੇ ਦੱਸਿਆ ਕਿ ਦਿੱਲੀ, ਪੰਜਾਬ, ਮੱਧ ਪ੍ਰਦੇਸ਼ ਅਤੇ ਹਰਿਆਣਾ ਦੇ ਸ਼ਰਧਾਲੂ ਇਥੇ ਪਹੁੰਚੇ ਹੋਏ ਹਨ।
ਸਹਾਰਨਪੁਰ ਹਿੰਸਾ : ਸੀਨੀਅਰ ਅਧਿਕਾਰੀ ਸਸਪੈਂਡ, ਇੰਟਰਨੈੱਟ ਸਰਵਿਸ ਬੰਦ
NEXT STORY