ਨਵੀਂ ਦਿੱਲੀ— ਕਮਲ ਹਾਸਨ ਨੇ ਪਿਛਲੇ ਆਪਣੇ ਇਕ ਲੇਖ 'ਚ ਹਿੰਦੂ ਅੱਤਵਾਦ ਦਾ ਜ਼ਿਕਰ ਕੀਤਾ ਸੀ। ਜਿਸ ਤੋਂ ਬਾਅਦ ਵਿਵਾਦ ਵੱਧ ਗਿਆ ਸੀ। ਹੁਣ ਉਸ ਦੇ ਇਸ ਬਿਆਨ ਖਿਲਾਫ ਮਦਰਾਸ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਉਸ 'ਤੇ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਪਟੀਸ਼ਨਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਬਿਆਨ ਦੇ ਕੇ ਕਮਲ ਹਾਸਨ ਬ੍ਰੈਂਡ ਹਿੰਦੂ ਨੂੰ ਅੱਤਵਾਦੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਤਮਿਲ ਭਾਈਚਾਰੇ ਨੂੰ ਧਰਮ ਦੇ ਆਧਾਰ 'ਤੇ ਵੰਡਣਾ ਚਾਹੁੰਦੇ ਹਨ। ਇਸ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜੱਜ ਐੱਮ. ਐੱਮ. ਰਮੇਸ਼ ਨੇ ਅਭਿਯੋਜਨ ਪੱਖ ਨੂੰ ਸੰਬੰਧਿਤ ਪੁਲਸ ਅਧਿਕਾਰੀਆਂ ਤੋਂ ਦਿਸ਼ਾ ਨਿਰਦੇਸ਼ ਲੈਣ ਨੂੰ ਕਿਹਾ ਹੈ, ਨਾਲ ਹੀ ਪਟੀਸ਼ਨ 'ਤੇ ਆਪਣਾ ਫੈਸਲਾ ਇਕ ਹਫਤੇ ਲਈ ਮੁਲਤਵੀ ਕੀਤਾ ਹੈ।
ਵਿੱਤ ਮੰਤਰੀ ਨੇ ਸਿੰਗਾਪੁਰ 'ਚ GST ਤੇ ਨੋਟਬੰਦੀ ਨੂੰ ਦੱਸਿਆ ਵੱਡਾ ਸੁਧਾਰ
NEXT STORY