ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਸਰਗਰਮ ਹੋਣ ਕਾਰਨ ਮੌਸਮ ਮਹਿਕਮੇ ਨੇ 10 ਜ਼ਿਲ੍ਹਿਆਂ ’ਚ ਆਰੇਂਜ ਅਲਰਟ ਜਾਰੀ ਕਰ ਕੇ ਪ੍ਰਸ਼ਾਸਨ ਨੂੰ ਚੌਕਸ ਰਹਿਣ ਨੂੰ ਕਿਹਾ ਹੈ। ਕਾਂਗੜਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾ. ਨਿਪੁੰਨ ਜਿੰਦਲ ਨੇ ਕਿਹਾ ਹੈ ਕਿ ਆਉਣ ਵਾਲੇ 4 ਦਿਨਾਂ ਤੱਕ ਸਾਰੇ ਲੋਕਾਂ ਨੂੰ ਨਦੀ-ਨਾਲਿਆਂ ਅਤੇ ਖੱਡਿਆਂ ਦੇ ਕੰਢੇ ਜਾਣ ਦੀ ਮਨਾਹੀ ਹੈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੋਹਲੇਧਾਰ ਮੀਂਹ ਪੈਣ ਦਾ ਖ਼ਦਸ਼ਾ ਹੈ। 16 ਤੋਂ 17 ਜੁਲਾਈ ਤੱਕ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ 18 ਤੋਂ 20 ਜੁਲਾਈ ਤੱਕ ਲਈ ਆਰੇਂਜ ਅਲਰਟ ਜਾਰੀ ਹੋਇਆ ਹੈ। ਇਸ ਸਮੇਂ ਦੌਰਾਨ ਕੁਝ ਥਾਵਾਂ ’ਤੇ ਮੋਹਲੇਧਾਰ ਮੀਂਹ ਪੈ ਸਕਦਾ ਹੈ।ਇਸ ਦੇ ਨਾਲ ਹੀ ਸੈਲਾਨੀਆਂ ਨੂੰ ਵੀ ਧਰਮਸ਼ਾਲਾ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਆਪਣੀ ਯਾਤਰਾ ਮੁਲਤਵੀ ਕਰਨ ਦੀ ਅਪੀਲ ਕੀਤੀ ਗਈ ਹੈ।
ਦੂਜੇ ਪਾਸੇ ਲਾਹੌਲ-ਸਪਿਤੀ ਦੇ ਡਿਪਟੀ ਕਮਿਸ਼ਨਰ ਨੀਰਜ ਕੁਮਾਰ ਨੇ ਕਿਹਾ ਕਿ ਚੰਦਰਤਾਲ ਜਾਣ ਵਾਲੇ ਯਾਤਰੀ ਸਾਵਧਾਨੀ ਨਾਲ ਫੋਰ ਬਾਈ ਫੋਰ, ਵਾਹਨਾਂ ਵਿਚ ਵੀ ਯਾਤਰਾ ਕਰਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੋ-ਪਹੀਆ ਵਾਹਨਾਂ ਨਾਲ ਬਿਲਕੁਲ ਵੀ ਯਾਤਰਾ ਨਾ ਕਰੋ। ਦੱਸ ਦੇਈਏ ਕਿ ਬੀਤੀ 12 ਜੁਲਾਈ ਨੂੰ ਧਰਮਸ਼ਾਲਾ ’ਚ ਬੱਦਲ ਫਟਿਆ ਅਤੇ ਹੜ੍ਹ ਕਾਰਨ ਪਾਣੀ-ਪਾਣੀ ਹੋ ਗਿਆ। ਹੜ੍ਹ ਦਾ ਪਾਣੀ ਘਰਾਂ ਅੰਦਰ ਦਾਖ਼ਲ ਹੋ ਗਿਆ, ਜਦਕਿ ਪਾਣੀ ਵਿਚ ਕਈ ਕਾਰਾਂ ਵਹਿ ਗਈਆਂ ਸਨ।
ਗੰਗਥ ਦੇ ਇਸ ਪਿੰਡ ’ਚ 7 ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ, ਲੋਕਾਂ ’ਚ ਮਚੀ ਹਾਹਾਕਾਰ
NEXT STORY