ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 40 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਨਾਲ ਹੁਣ ਸੂਬੇ 'ਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1141 ਤੱਕ ਪਹੁੰਚ ਗਈ ਹੈ। ਨਵੇਂ ਪਾਜ਼ੇਟਿਵ ਮਾਮਲਿਆਂ 'ਚੋਂ ਸਭ ਤੋਂ ਵੱਧ 33 ਮਾਮਲੇ ਜ਼ਿਲ੍ਹਾ ਸੋਲਨ ਤੋਂ ਹਨ। ਮੁੱਖ ਸਕੱਤਰ ਅਤੇ ਕੋਵਿਡ-19 ਦੇ ਨੋਡਲ ਅਧਿਕਾਰੀ ਆਰ.ਡੀ. ਧੀਮਾਨ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ 'ਚੋਂ 29 ਮਾਮਲੇ ਸਾਰਾ ਟੈਕਸਟਾਈਲ ਮਿਲ ਦੇ ਹਨ। ਇੱਥੇ ਕੰਮ ਕਰਨ ਵਾਲਾ ਇਕ ਕਰਮਚਾਰੀ ਕੋਰੋਨਾ ਪੀੜਤ ਪਾਇਆ ਗਿਆ ਸੀ। ਇਸ ਤੋਂ ਬਾਅਦ ਉਸ ਦੇ ਸੰਪਰਕ 'ਚ ਆਏ ਲੋਕਾਂ ਦੇ ਟੈਸਟ ਲਏ ਗਏ, ਜਿਨ੍ਹਾਂ 'ਚੋਂ 29 ਪੀੜਤਾਂ ਦੀ ਪੁਸ਼ਟੀ ਹੋਈ ਹੈ।
ਉੱਥੇ ਹੀ 80 ਸਾਲਾ ਬੀਬੀ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਪੰਜਾਬ ਤੋਂ ਆਈ ਇਨਫਕੈਟਡ ਬੀਬੀ ਹੋਮ ਕੁਆਰੰਟੀਨ ਸੀ। ਜ਼ਿਲ੍ਹੇ 'ਚ ਕੋਵਿਡ-19 ਦੇ 133 ਮਾਮਲੇ ਆ ਚੁਕੇ ਹਨ। ਮੰਡੀ ਸਦਰ ਖੇਤਰ ਦਾ ਇਕ 36 ਸਾਲਾ ਨੌਜਵਾਨ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਪੀੜਤ ਇਕ ਜੁਲਾਈ ਨੂੰ ਕੇਰਲ ਤੋਂ ਆਇਆ ਹੈ ਅਤੇ ਹੋਮ ਕੁਆਰੰਟੀਨ ਹੈ। ਉੱਥੇ ਹੀ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 284 ਤੱਕ ਪਹੁੰਚ ਗਈ ਹੈ। ਹੁਣ ਤੱਕ 833 ਕੋਰੋਨਾ ਮਰੀਜ਼ ਠੀਕ ਹੋ ਗਏ ਹਨ। 9 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ ਅਤੇ 13 ਲੋਕ ਸੂਬੇ ਦੇ ਬਾਹਰ ਸ਼ਿਫਟ ਹੋ ਗਏ ਹਨ।
ਇਸ ਯੋਜਨਾ ਦੇ ਜ਼ਰੀਏ ਤੁਸੀਂ ਮੁਫਤ 'ਚ ਕਰਵਾ ਸਕਦੇ ਹੋ ਕੋਰੋਨਾ ਲਾਗ ਦਾ ਇਲਾਜ! ਚੈੱਕ ਕਰੋ ਆਪਣਾ ਨਾਮ
NEXT STORY