ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ ਮੌਸਮ ਨੇ ਇਕ ਵਾਰ ਫਿਰ ਆਪਣਾ ਮਿਜਾਜ਼ ਬਦਲ ਦਿੱਤਾ ਹੈ। ਪਹਾੜਾਂ ਦੀ ਰਾਣੀ ਸ਼ਿਮਲਾ ਵਿਚ ਹਲਕੀ ਬਰਫਬਾਰੀ ਪੈ ਰਹੀ ਅਤੇ ਸੈਲਾਨੀ ਇਸ ਦਾ ਆਨੰਦ ਮਾਣ ਰਹੇ ਹਨ। ਉੱਥੇ ਹੀ ਬਰਫਬਾਰੀ ਲੋਕਾਂ ਲਈ ਆਫਤ ਬਣੀ ਹੋਈ ਹੈ। ਸੜਕਾਂ, ਘਰਾਂ ਦੀ ਛੱਤਾਂ ਅਤੇ ਬਾਹਰ ਖੜ੍ਹੀਆਂ ਗੱਡੀਆਂ ਬਰਫ ਦੀ ਸਫੈਦ ਚਾਦਰ ਨਾਲ ਢੱਕੀਆਂ ਗਈਆਂ ਹਨ।

ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪੀਤੀ ਜ਼ਿਲੇ ਵਿਚ ਘੱਟ ਤੋਂ ਘੱਟ ਤਾਪਮਾਨ -17 ਡਿਗਰੀ ਰਿਕਾਰਡ ਕੀਤਾ ਗਿਆ। ਬਰਫ ਪੈਣ ਕਾਰਨ ਬਹੁਤ ਜ਼ਿਆਦਾ ਠੰਡ ਵਧ ਗਈ ਅਤੇ ਲੋਕਾਂ ਬਹੁਤ ਹੀ ਘੱਟ ਘਰਾਂ 'ਚੋਂ ਬਾਹਰ ਨਿਕਲਦੇ ਦੇਖੇ ਗਏ।

ਇੱਥੇ ਦੱਸ ਦੇਈਏ ਕਿ ਬੀਤੇ ਦਿਨੀਂ ਹਿਮਾਚਲ ਪ੍ਰਦੇਸ਼, ਕਸ਼ਮੀਰ ਅਤੇ ਉੱਤਰਾਖੰਡ 'ਚ ਬਹੁਤ ਜ਼ਿਆਦਾ ਬਰਫਬਾਰੀ ਹੋਈ ਹੈ। ਮੈਦਾਨੀ ਇਲਾਕਿਆਂ ਵਿਚ ਮੀਂਹ ਪੈਣ ਕਾਰਨ ਠੰਡ ਵਧੀ ਹੈ।
ਨਾਈਟ ਸ਼ਿਫਟ 'ਚ ਕੰਮ ਕਰਨ ਵਾਲੇ ਸਾਵਧਾਨ, ਡੀ.ਐੱਨ.ਏ. ਲਈ ਨੁਕਸਾਨਦਾਇਕ
NEXT STORY