ਭੀਲਵਾੜਾ — ਦੇਸ਼ 'ਚ ਸਭ ਤੋਂ ਪਹਿਲਾ ਕੋਰੋਨਾ ਜ਼ੋਨ ਬਣੇ ਭੀਲਵਾੜਾ ਨੇ ਵਾਇਰਸ ਖਿਲਾਫ ਜੰਗ ਜਿੱਤ ਲਿਆ ਹੈ। ਇਹ ਦੇਸ਼ ਦਾ ਇਕਲੌਤਾ ਸ਼ਹਿਰ ਹੈ, ਜਿਸ ਨੇ 20 ਦਿਨ 'ਚ ਕੋਰੋਨਾ ਨੂੰ ਹਰਾਇਆ। ਇਹ ਇੰਨਾ ਆਸਾਨ ਨਹੀਂ ਸੀ। ਜ਼ਿਲ੍ਹਾ ਪ੍ਰਸ਼ਾਸਨ ਦੀ ਠੋਸ ਰਣਨੀਤੀ, ਸਖਤ ਫੈਸਲੇ, ਚੋਣ ਦੀ ਤਰ੍ਹਾਂ ਮੈਨੇਜਮੈਂਟ ਅਤੇ ਜਿੱਤਣ ਦੀ ਜਿੱਦ।
ਕਲੈਕਟਰੇਟ ਦੇ ਕਰਮਚਾਰੀਆਂ ਨੇ ਰਾਤ-ਰਾਤ ਜਾਗ ਕੇ ਕੰਮ ਕੀਤਾ ਅਤੇ ਭੀਲਵਾੜਾ ਨੂੰ ਬੇਮਿਸਾਲ ਬਣ ਦਿੱਤਾ। ਇਥੇ ਹਾਲਾਤ ਇੰਨੇ ਖਰਾਬ ਹੋ ਗਏ ਕਿ ਰਾਜਸਥਾਨ 'ਚ ਸਭ ਤੋਂ ਜ਼ਿਆਦਾ 27 ਮਰੀਜ਼ ਆ ਗਏ। ਇਹ ਸਾਰੇ ਇਕ ਪ੍ਰਾਈਵੇਟ ਹਸਪਤਾਲ ਦੇ ਸਟਾਫ ਤੇ ਮਰੀਜ਼ ਸਨ। ਵਧਦੀ ਗਿਣਤੀ ਤੋਂ ਘਬਰਾਏ ਪ੍ਰਸ਼ਸਾਨ ਨੇ ਖੁਦ ਕਿਹਾ ਸੀ, 'ਭੀਲਵਾੜਾ ਬਾਰੂਦ (ਕੋਰੋਨਾ) ਦੇ ਢੇਰ 'ਤੇ ਹੈ।' ਪਰ ਹੌਸਲਾ ਬਰਕਰਾਰ ਰਿਹਾ।
19 ਮਾਰਚ ਨੂੰ ਪਹਿਲਾ ਮਰੀਜ਼ ਆਇਆ। ਅਗਲੇ ਦਿਨ ਪੰਜ ਹੋਰ ਮਰੀਜ਼ ਆਉਂਦੇ ਹੀ ਜ਼ਿਲ੍ਹਾ ਕੁਲੈਕਟਰ ਰਾਜੇਂਦਰ ਭੱਟ ਨੇ ਕਰਫਿਊ ਲਗਾ ਦਿੱਤਾ। ਰੋਜ਼ਾਨਾ ਕਈ ਮੀਟਿੰਗਾਂ, ਅਫਸਰਾਂ ਤੋਂ ਫੀਡਬੈਕ ਅਤੇ ਪਲਾਨਿੰਗ। ਸਰਕਾਰ ਨੂੰ ਰਿਪੋਰਟਿੰਗ, ਦੇਰ ਰਾਤ ਸੋਣਾ ਅਤੇ ਅਗਲੀ ਸਵੇਰ ਫਿਰ ਉਹੀ ਸਭ ਕਰਨਾ। 3 ਅਪ੍ਰੈਲ ਨੂੰ 10 ਦਿਨ ਦਾ ਕਰਫਿਊ। ਇਹੀ ਸਖਤ ਫੈਸਲਾ ਮਹਾਯੁੱਧ 'ਚ ਮੀਲ ਦਾ ਪੱਥਰ ਸਾਬਿਤ ਹੋਇਆ।
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅਧਿਕਾਰੀਆਂ ਨਾਲ ਮਿਲ ਕੇ ਬਣਾਇਆ ਮੈਗਾ ਪਲਾਨ
ਰਾਜਸਥਾਨ 'ਚ ਸਭ ਤੋਂ ਪਹਿਲਾਂ 19 ਮਾਰਚ ਨੂੰ ਭੀਲਵਾੜਾ 'ਚ ਕੋਰੋਨਾ ਦਾ ਪਹਿਲਾ ਮਰੀਜ਼ ਸਾਹਮਣੇ ਆਇਆ ਸੀ। ਇਸ 'ਤੇ ਇਥੇ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭੀਲਵਾੜਾ ਦੇ ਹਾਲਾਤ 'ਤੇ ਜ਼ਿਲ੍ਹਾ ਕੁਲੈਕਟਰ ਰਾਜੇਂਦਰ ਭੱਟ ਨਾਲ ਗੱਲਬਾਤ ਕਰ ਕਰਫਿਊ ਲਗਾਉਣ ਦੀ ਮਨਜ਼ੂਰੀ ਦਿੱਤੀ ਅਤੇ ਜ਼ਿਲ੍ਹੇ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਸ਼ੁਰੂਆਤ 'ਚ ਜ਼ਿਲ੍ਹੇ ਦੇ 25 ਲੱਖ ਲੋਕਾਂ ਨੂੰ ਘਰਾਂ 'ਚ ਕੈਦ ਰੱਖਣਾ ਇਕ ਮੁਸ਼ਕਿਲ ਕੰਮ ਲੱਗ ਰਿਹਾ ਸੀ ਪਰ ਜਰੇ ਲੋਕਾਂ ਨੇ ਖੁਦ ਪ੍ਰੇਰਿਤ ਹੋ ਕੇ ਆਪਣੇ ਆਪ ਨੂੰ ਘਰਾਂ 'ਚ ਕੈਦ ਕਰ ਲਿਆ।
ਦੋ ਵਾਰ ਸੈਨੇਟਾਈਜੇਸ਼ਨ
ਸ਼ਹਿਰ ਦੇ 55 ਵਾਰਡਾਂ 'ਚ ਨਗਰ ਪ੍ਰੀਸ਼ਦ ਦੇ ਜ਼ਰੀਏ 2 ਵਾਰ ਸੈਨੇਟਾਈਜੇਸ਼ਨ ਕਰਵਾਇਆ। ਹਰ ਗਲੀ-ਮੁਹੱਲੇ, ਕਲੌਨੀ 'ਚ ਹਾਈਪੋਕਲੋਰਾਈਡ ਇਕ ਫੀਸਦੀ ਦਾ ਛਿੜਕਾਓ ਕੀਤਾ ਗਿਆ।
25 ਲੱਖ ਲੋਕਾਂ ਦੀ ਕਰਵਾਈ ਗਈ ਸਕ੍ਰੀਨਿੰਗ
ਜ਼ਿਲ੍ਹਾ ਕੁਲੈਕਟਰ ਰਾਜੇਂਦਰ ਭੱਟ ਨੇ ਗ੍ਰਾਮ ਪੱਧਰ 'ਤੇ ਸਰਵੇ ਲਈ ਵਧੀਕ ਜ਼ਿਲ੍ਹਾ ਕੁਲੈਕਟਰ ਪ੍ਰਸ਼ਾਸਨ ਰਾਕੇਸ਼ ਕੁਮਾਰ ਨੂੰ ਕਮਾਨ ਸੌਂਪੀ। ਸਿਰਫ 7 ਦਿਨਾਂ 'ਚ ਜ਼ਿਲੇ 'ਚ 25 ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ। 6 ਹਜ਼ਾਰ ਕਰਮਚਾਰੀ ਇਕੱਠਾ ਹੋਏ। ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਪਛਾਣ ਕੀਤੀ। 7 ਹਜ਼ਾਰ ਤੋਂ ਜ਼ਿਆਦਾ ਸ਼ੱਕੀ ਹੋਮ ਕੁਆਰੰਟੀਨ 'ਚ ਰੱਖੇ ਗਏ। ਇਕ ਹਜ਼ਾਰ ਨੂੰ 24 ਹੋਟਲਾਂ, ਰੇਸਤਰਾਂ ਅਤੇ ਧਰਮਸ਼ਾਲਾਵਾਂ 'ਚ ਕੁਆਰੰਟੀਨ ਕੀਤਾ।
ਰਾਤ 3 ਵਜੇ ਤਕ ਡਾਟਾ ਕੁਲੈਕਸ਼ਨ
ਜਮੀਨੀ ਪੱਧਰ 'ਤੇ ਹੋਏ ਸਰਵੇ ਦੀ ਰਿਪੋਰਟ ਤਹਿਸੀਲ ਪੱਧਰ ਤੋਂ ਹੋ ਕੇ ਉਸੇ ਦਿਨ ਜ਼ਿਲ੍ਹਾ ਪੱਧਰ ਤਕ ਪਹੁੰਚਾਉਣਾ ਹੁੰਦਾ ਸੀ। ਵਧੀਕ ਜ਼ਿਲ੍ਹਾ ਕੁਲੈਕਟਰ ਪ੍ਰਸ਼ਾਸਨ ਦੀ ਕੋਰ ਟੀਮ ਰਾਤ ਨੂੰ 3 ਵਜੇ ਤਕ ਅੰਕੜੇ ਇਕੱਠਾ ਕਰਣ ਦਾ ਕੰਮ ਕਰਦੀ ਸੀ। ਪਹਿਲੇ ਪੜਾਅ 'ਚ ਸਰਵੇ 'ਚ 16 ਹਜ਼ਾਰ ਤੋਂ ਜ਼ਿਆਦਾ ਅਜਿਹੇ ਵਿਅਕਤੀਆਂ ਦੀ ਪਛਾਣ ਕੀਤੀ ਜੋ ਆਮ ਸਰਦੀ ਜ਼ੁਕਾਮ ਤੋਂ ਪੀੜਤ ਸਨ। ਇਨ੍ਹਾਂ ਨੂੰ ਘਰ 'ਚ ਹੀ ਰਹਿੰਦੇ ਹਏ ਸੋਸ਼ਲ ਡਿਸਟੈਂਸਿੰਗ ਦੀ ਪਾਲਣ ਕਰਣ ਅਤੇ ਸਵੱਛਤਾ ਦੀਆਂ ਆਦਤਾਂ ਆਪਣਾਉਣ ਦੀ ਸਲਾਹ ਦਿੱਤੀ ਗਈ।
ਵਾਇਰਸ ਨੂੰ ਕਮਿਊਨਿਟੀ ਵਾਇਰਸ 'ਚ ਬਦਲਣ ਤੋਂ ਰੋਕਣ ਲਈ ਲਗਾਤਾਰ ਲਏ ਗਏ ਫੈਸਲੇ ਮੀਲ ਦੇ ਪੱਥਰ ਸਾਬਿਤ ਹੋਏ। ਮੈਡੀਕਲ ਵਿਭਾਗ ਦੇ ਜ਼ਰੀਏ ਸ਼ਹਿਰੀ ਸਰਹੱਦ 'ਚ ਸਰਵੇ ਕਰ ਲੋਕਾਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਸੀ। ਤਾਂ ਉਥੇ ਹੀ ਗ੍ਰਾਮੀਣ ਖੇਤਰਾਂ 'ਚ ਜ਼ਮੀਨੀ ਪੱਧਰ ਦੀ ਮਸ਼ੀਨਰੀ ਨੂੰ ਇਸ ਦੇ ਲਈ ਇਸਤੇਮਾਲ 'ਚ ਲਿਆਂਦਾ ਗਿਆ। ਇਸ ਦੇ ਲਈ ਮਾਲੀਆ, ਦਿਹਾਤੀ ਵਿਕਾਸ ਤੇ ਪੰਚਾਇਤੀ ਰੀਜ, ਸਿੱਖਿਆ, ਖੇਤੀਬਾੜੀ ਆਦਿ ਵਿਭਾਗ ਦੇ ਸਭ ਤੋਂ ਹੇਠਲੇ ਪੱਧਰ ਦੇ ਤਿੰਨ-ਤਿੰਨ ਕਾਮਿਆਂ ਦੀ 1948 ਟੀਮ ਬਣਾਈ ਗਈ। ਕਰੀਬ 6 ਹਜ਼ਾਰ ਲੋਕਾਂ ਨੂੰ ਇਕੱਠੇ ਫੀਲਡ 'ਚ ਲਿਆ ਕੇ 7 ਦਿਨ ਦੇ ਅੰਦਰ ਜ਼ਿਲ੍ਹੇ ਦੇ ਪੂਰੇ ਦਿਹਾਤੀ ਖੇਤਰਾਂ ਦਾ ਸਰਵੇ ਕਰ ਲਿਆ ਗਿਆ। ਇਹ ਇੰਨਾ ਆਸਾਨ ਨਹੀਂ ਸੀ।
ਆਇਸੋਲੇਸ਼ਨ ਵਾਰਡ ਬਦਲਦੇ ਰਹੇ ਸਟਾਫ
ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਕੋਰੋਨਾ ਮਰੀਜ਼ਾਂ ਲਈ ਬਣਾਇਆ ਆਇਸੋਲੇਸ਼ਨ ਵਾਰਡ। ਇਸ 'ਚ ਕਾਰਜਕਾਰੀ ਡਾਕਟਰ ਅਤੇ ਮੈਡੀਕਲ ਸਟਾਫ ਦੀ ਹਰ ਹਫਤੇ ਡਿਊਟੀ ਬਦਲੀ। ਉਹ ਕੋਰੋਨਾ ਤੋਂ ਪੀੜਤ ਨਾ ਹੋਣ, ਇਸ ਲਈ 7 ਦਿਨ ਦੀ ਡਿਊਟੀ ਤੋਂ ਬਾਅਦ ਉਨ੍ਹਾਂ ਨੂੰ ਵੀ ਕੁਆਰੰਟੀਨ 'ਚ ਰੱਖਿਆ। ਨਤੀਜਾ ਹੁਣ ਤਕ 69 ਸਟਾਫ 'ਚੋਂ ਇਕ ਵੀ ਪੀੜਤ ਨਹੀਂ ਹੋਇਆ।
ਪਹਿਲਾ ਕਰਫਿਊ ਫਿਰ ਮਹਾ ਕਰਫਿਊ
6 ਪਾਜ਼ੀਟਿਵ ਕੇਸ ਆਉਂਦੇ ਹੀ 20 ਮਾਰਚ ਨੂੰ ਭੀਵਲਾੜਾ ਸ਼ਹਿਰ 'ਚ ਕਰਫਿਊ ਲਗਾ ਦਿੱਤਾ ਗਿਆ। ਫਿਰ 14 ਦਿਨ ਬਾਅਦ 3 ਤੋਂ 13 ਅਪ੍ਰੈਲ ਤਕ 10 ਦਿਨ ਲਈ ਮਹਾਕਰਫਿਊ। ਅਜਿਹਾ ਕਰਨਾ ਜ਼ਰੂਰੀ ਸੀ, ਤਾਂਕਿ ਲੋਕ ਘਰਾਂ 'ਚ ਹੀ ਰਹਿਣ। ਵਾਇਰਸ ਜ਼ਿਆਦਾ ਨਾ ਫੈਲੇ। ਜ਼ਿਲ੍ਹੇ ਦੇ ਦਿਹਾਤੀ ਖੇਤਰ ਜਾਂ ਪਿੰਡ ਦਾ ਕੋਈ ਵਿਅਕਤੀ ਕੋਰੋਨਾ ਤੋਂ ਪੀੜਤ ਮਿਲਿਆ, ਉਸ ਪਿੰਡ ਜਾਂ ਖੇਤਰ ਨੂੰ ਸੈਂਟਰ ਪਾਆਇੰਟ ਮੰਨਦੇ ਹੋਏ ਇਕ ਕਿਲੋਮੀਟਰ ਦੇ ਘੇਰੇ ਨੂੰ ਨੋ ਮੂਵਮੈਂਟ ਜ਼ੋਨ ਐਲਾਨ ਕਰ ਦਿੱਤਾ ਭਾਵ ਇਥੇ ਕਰਫਿਊ ਵੀ ਲਗਾਇਆ।
ਜਿਥੇ ਦੀਆਂ ਸਰਹੱਦਾਂ ਸੀਲ
ਪ੍ਰਸ਼ਾਸਨ ਨੇ ਜ਼ਿਲੇ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ। 20 ਚੈਕ ਪੋਸਟ ਬਣਾ ਕੇ ਕਰਮਟਾਰੀ ਤਾਇਨਾਤ ਕਰ ਦਿੱਤੇ, ਤਾਂਕਿ ਨਾ ਕੋਈ ਬਾਹਰ ਤੋਂ ਆ ਸਕੇ, ਨਾ ਜ਼ਿਲੇ ਤੋਂ ਬਾਹਰ ਜਾ ਸਕੇ। ਸ਼ਹਿਰ ਅਤੇ ਜ਼ਿਲ੍ਹੇ 'ਚ ਰੋਡਵੇਜ਼ ਅਤੇ ਪ੍ਰਾਈਵੇਟ ਬੱਸਾਂ ਸਣੇ ਹਰੇਕ ਤਰ੍ਹਾਂ ਦੀਆਂ ਗੱਡੀਆਂ ਅਤੇ ਟਰੇਨਾਂ ਵੀ ਬੰਦ ਕਰਵਾਏ।
ਰਾਸ਼ਨ ਵੰਡ
ਕਰਫਿਊ 'ਚ ਲੋਕਾਂ ਨੂੰ ਖਾਣ-ਪੀਣ ਦਾ ਸਾਮਾਨ ਵੀ ਮਿਲਦੇ ਰਹੇ। ਇਸ ਦੇ ਲਈ ਸਹਿਕਾਰੀ ਭੰਡਾਰ ਦੇ ਜ਼ਰੀਏ ਗੱਡੀਆਂ ਰਾਹੀਂ ਘਰ-ਘਰ ਰਾਸ਼ਨ, ਸਾਮਗੱਰੀ, ਫਲ-ਸਬਜੀਆਂ ਤੇ ਡੇਅਰੀ ਦੇ ਜ਼ਰੀਏ ਦੁੱਧ ਪਹੁੰਚਾਇਆ ਗਿਆ। ਮਜ਼ਦੂਰਾਂ, ਬੇਸਹਾਰਾ ਤੇ ਜ਼ਰੂਰਤਮੰਦਾਂ ਨੂੰ ਮੁਫਤ ਭੋਜਨ ਪੈਕੇਟ ਅਤੇ ਕਰਿਆਨਾ ਸਾਮਾਨ ਭੇਜਿਆ।
ਲੋਕਾਂ ਦੇ ਸਾਥ ਨਾਲ ਹੋਇਆ ਸੰਭਵ
ਦੂਜੇ ਪੜਾਅ 'ਚ ਇੰਨ੍ਹਾਂ ਲੋਕਾਂ 'ਤੇ ਹੀ ਫੋਕਸ ਕੀਤਾ ਗਿਆ। ਜਿਨ੍ਹਾਂ ਨੂੰ ਹਾਲੇ ਤਕ ਸਰਦੀ-ਜ਼ੁਕਾਮ ਦੀ ਸ਼ਿਕਾਇਤ ਸੀ, ਉਨ੍ਹਾਂ ਦਾ ਮੈਡੀਕਲ ਸਕ੍ਰੀਨਿੰਗ ਕਰਵਾਇਆ ਜਾ ਰਿਹਾ ਹੈ। ਇਨ੍ਹਾਂ 'ਚ ਸ਼ੱਕੀਆਂ ਨੂੰ ਭੀਲਵਾੜਾ ਮੁੱਖ ਦਫਤਰ 'ਤੇ ਕੋਰੋਨਾ ਦੀ ਜਾਂਚ ਲਈ ਲਿਆਂਦਾ ਜਾ ਰਿਹਾ ਹੈ। ਜ਼ਿਲ੍ਹੇ 'ਚ ਹੁਣ ਤਕ ਲਏ ਗਏ ਕਰੀਬ ਢਾਈ ਹਜ਼ਾਪ ਤੋਂ ਜ਼ਿਆਦਾ ਨਮੂਨੇ 'ਚ ਜ਼ਿਆਦਾਤਰ ਲੋਕ ਸ਼ਾਮਲ ਹਨ। ਭੀਲਵਾੜਾ 'ਚ ਅਸੀਂ ਪਹਿਲੇ ਪੜਾਅ 'ਚ ਕੋਰੋਨਾ ਨਾਲ ਮਹਾਯੁੱਧ ਜਿੱਤ ਲਿਆ ਹੈ। ਹੁਣ ਤਕ 21 ਮਰੀਜ਼ ਨੈਗੇਟਿਵ ਤੋਂ ਪਾਜ਼ੀਟਿਵ ਹੋ ਗਏ। ਇਨ੍ਹਾਂ 'ਚ15 ਨੂੰ ਘਰ ਭੇਜ ਦਿੱਤਾ ਗਿਆ। ਕੇਂਦਰ ਸਰਕਾਰ ਨੇ ਸਾਡੇ ਲਈ ਫੈਲਿਆਂ ਤੇ ਰਾਜਨੀਤੀ ਨੂੰ ਮਾਡਲ ਮੰਨਿਆ ਹੈ। ਇਹ ਸਭ ਪੂਰੀ ਟੀਮ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ। ਭੀਲਵਾੜਾ ਦੀ ਜਨਤਾ ਦਾ ਵੀ ਪੂਰਾ ਸਹਿਯੋਗ ਮਿਲਿਆ। ਹੁਣ ਮਹਾਯੁੱਧ ਦਾ ਦੂਜਾ ਪੜਾਅ ਹੈ। ਇਸ ਨਾਲ ਵੀ ਅਸੀਂ ਸਾਰੇ ਸਹਿਯੋਗ ਨਾਲ ਜਿੱਤਾਂਗੇ, ਅਜਿਹਾ ਮੇਰਾ ਵਿਸ਼ਵਾਸ ਹੈ।
ਚੰਗੀ ਖਬਰ : ਦੇਸ਼ ਦੇ 400 ਜ਼ਿਲਿਆਂ ’ਚ ਕੋਰੋਨਾ ਦਾ ਇਕ ਵੀ ਕੇਸ ਨਹੀਂ
NEXT STORY