ਭੋਪਾਲ— ਐਮ.ਪੀ ਦੇ ਭੋਪਾਲ 'ਚ ਫੂਡ ਕਵਾਲਿਟੀ ਕੰਟਰੋਲ ਸੇਲ ਦੇ ਲੈਬ ਅਸਿਸਟੈਂਟ ਸੁਰੇਸ਼ ਸਿੰਘ ਦਾ ਗਲਾ ਦਬਾ ਕੀਤੇ ਗਏ ਕਤਲ ਦਾ ਖੁਲ੍ਹਾਸਾ ਕਮਲਾ ਨਗਰ ਪੁਲਸ ਨੇ ਕਰ ਦਿੱਤਾ ਹੈ। ਕਤਲ ਸੁਰੇਸ਼ ਦੀ ਪਤਨੀ ਸੀਮਾ ਨੇ ਹੀ ਕੀਤਾ ਸੀ। ਕਾਰਨ ਸੀ ਕਿ ਸੁਰੇਸ਼ ਆਪਣੀ ਪਤਨੀ ਨਾਲ ਹਰ ਛੋਟੀ-ਵੱਡੀ ਖਰੀਦਦਾਰੀ ਦਾ ਹਿਸਾਬ ਲੈਂਦੇ ਸੀ। ਆਪਣੇ ਜੀ.ਪੀ.ਐਫ ਦੀ ਰਕਮ ਦਾ 20 ਫੀਸਦੀ ਹਿੱਸਾ ਹੀ ਪਤਨੀ ਦੇ ਨਾਮ ਕੀਤਾ ਸੀ ਜਦਕਿ 80 ਫੀਸਦੀ ਰਕਮ ਛੋਟੇ ਬੇਟੇ ਸ਼ੁਭਮ ਦੇ ਨਾਮ ਕਰ ਦਿੱਤਾ ਸੀ।

ਪੁਲਸ ਮੁਤਾਬਕ ਸੁਰੇਸ਼ ਅਤੇ ਸੀਮਾ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਮੰਗਲਵਾਰ ਸਵੇਰੇ ਵੀ ਦੋਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਸੀਮਾ ਨੇ ਪਤੀ ਨੂੰ ਜ਼ੋਰਦਾਰ ਧੱਕਾ ਦੇ ਦਿੱਤਾ। ਉਸਦਾ ਸਿਰ ਦੀਵਾਰ ਨਾਲ ਟਕਰਾ ਗਿਆ ਅਤੇ ਉਹ ਜ਼ਮੀਨ 'ਤੇ ਡਿੱਗ ਕੇ ਬੇਹੋਸ਼ ਹੋ ਗਿਆ। ਨਾਰਾਜ਼ਗੀ 'ਚ ਸੀਮਾ ਨੇ ਉਨ੍ਹਾਂ ਨੇ ਗਲਾ ਦਬਾ ਦਿੱਤਾ। ਪਤੀ ਨੇ ਦੋ ਵਾਰ ਹਿਚਕੀਆਂ ਲਈਆਂ ਅਤੇ ਉਸ ਦੀ ਮੌਤ ਹੋ ਗਈ। ਕੁਝ ਦੇਰ ਬਾਅਦ ਸੋਚਣ ਦੇ ਬਾਅਦ ਸੀਮਾ ਨੇ ਸੇਫਟੀਪਿਨ ਨਾਲ ਉਸ ਦੇ ਖੱਬੇ ਪੈਰ 'ਤੇ ਸੱਪ ਦੇ ਕੱਟਣ ਵਰਗਾ ਨਿਸ਼ਾਨ ਬਣਾ ਦਿੱਤਾ। ਇਸ ਦੇ ਬਾਅਦ ਮਕਾਨ ਮਾਲਕ ਨੂੰ ਦੱਸਿਆ ਕਿ ਸੁਰੇਸ਼ ਨੂੰ ਸੱਪ ਨੇ ਕੱਟ ਲਿਆ ਹੈ। ਇਸ ਦੇ ਬਾਅਦ ਦੋਹੇਂ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਕਮਲਾ ਨਗਰ ਵਾਸੀ 56 ਸਾਲਾ ਸੁਰੇਸ਼ ਦੇ ਕਤਲ ਦੀ ਗੱਲ ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਈ ਸੀ। ਇਸ ਆਧਾਰ 'ਤੇ ਪੁਲਸ ਨੇ ਵੀਰਵਾਰ ਰਾਤੀ ਸੀਮਾ ਨੂੰ ਪਤੀ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ। ਪਹਿਲੀ ਪਤਨੀ ਦੀ ਮੌਤ ਦੇ ਬਾਅਦ ਸੀਮਾ ਨਾਲ ਦੂਜਾ ਵਿਆਹ ਕੀਤਾ ਸੀ। ਵਿਆਹ ਦੇ ਕੁਝ ਸਮੇਂ ਬਾਅਦ ਸੀਮਾ ਨੇ ਪਰੇਸ਼ਾਨ ਹੋ ਕੇ ਇਕ ਵਾਰ ਕੀੜੀ ਮਾਰ ਦਵਾਈ ਖਾ ਲਈ ਸੀ। ਇਸ ਸੰਬੰਧ 'ਚ ਜਬਲਪੁਰ ਦੇ ਆਧਾਰ ਤਾਲ ਥਾਣੇ 'ਚ ਦੋਹਾਂ ਵਿਚਕਾਰ ਸਮਝੌਤਾ ਵੀ ਹੋਇਆ ਸੀ। ਸੀਮਾ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਹੈ ਕਿ ਸੁਰੇਸ਼ ਧਨੀਆ ਖਰੀਦਣ 'ਤੇ ਵੀ ਰੋਕਦਾ ਸੀ। ਰਹਿਣ-ਸਹਿਣ 'ਤੇ ਹੋਣ ਵਾਲੇ ਖਰਚ ਦਾ ਵੀ ਹਿਸਾਬ ਮੰਗਦਾ ਸੀ।
13 ਸਾਲ ਪਹਿਲਾਂ ਹੀ ਰਾਮ ਰਹੀਮ ਨੇ ਬੇਟੇ ਲਈ ਟਰੱਸਟ ਦੇ ਨਿਯਮਾਂ ਨੂੰ ਤਿਆਗਦੇ ਹੋਏ ਚੁੱਕਿਆ ਸੀ ਇੰਨਾ ਵੱਡਾ ਕਦਮ!!
NEXT STORY