ਹੈਦਰਾਬਾਦ— ਹੈਦਰਾਬਾਦ ਦੇ ਗੋਲਕੋਂਡਾ 'ਚ ਐਤਵਾਰ ਰਾਤੀ ਇਕ ਪਤੀ ਨੇ ਮਾਮੂਲੀ ਜਿਹੀ ਗੱਲ 'ਤੇ ਪਤਨੀ ਦੇ ਉਪਰ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜ ਦਿੱਤਾ। ਪੀੜਤਾ 80 ਫੀਸਦੀ ਸੜ ਚੁੱਕੀ ਹੈ ਅਤੇ ਉਹ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਵਿਚਕਾਰ ਲੜ ਰਹੀ ਹੈ। ਆਪਣੇ ਬਿਆਨ 'ਚ ਪੀੜਤਾ ਨੇ ਮੈਜਿਸਟ੍ਰੇਟ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਸਾੜਿਆ ਹੈ।
ਗੋਲਕੋਂਡਾ ਪੁਲਸ ਨੇ ਦੱਸਿਆ ਕਿ ਤਹਿਸੀਨ ਬੇਗਮ ਇਕ ਹਾਊਸ ਵਾਈਫ ਹੈ ਅਤੇ ਗੰਭੀਰ ਅਵਸਥਾ 'ਚ ਹਸਪਤਾਲ 'ਚ ਭਰਤੀ ਹੈ। ਐਤਵਾਰ ਰਾਤੀ ਕਰੀਬ 10 ਵਜੇ ਤਹਿਸੀਨ ਬੇਗਮ ਦੇ ਪਤੀ ਸਰਵਰ ਨੇ ਉਨ੍ਹਾਂ ਨੂੰ ਤਰਬੂਜ਼ ਖਰੀਦਣ ਨੂੰ ਕਿਹਾ। ਇਸ 'ਤੇ ਤਹਿਸੀਨ ਨੇ ਕਿਹਾ ਕਿ ਇਸ ਸਮੇਂ ਬਹੁਤ ਰਾਤ ਹੋ ਚੁੱਕੀ ਹੈ ਅਤੇ ਬਾਹਰ ਫਲ ਨਹੀਂ ਮਿਲਣਗੇ। ਗੋਲਕੋਂਡਾ ਦੇ ਏਰੀਆ ਹਸਪਤਾਲ ਨੇੜੇ ਰਹਿਣ ਵਾਲੀ ਤਹਿਸੀਨ ਨੇ ਬਾਹਰ ਜਾਣ ਤੋਂ ਮਨਾਂ ਕਰ ਦਿੱਤਾ।
ਪੁਲਸ ਅਸ਼ੋਕ ਚਕਰਵਰਤੀ ਨੇ ਕਿਹਾ ਕਿ ਇਸ ਤੋਂ ਸਰਵਰ ਬਹੁਤ ਗੁੱਸੇ 'ਚ ਆ ਗਿਆ ਅਤੇ ਤਹਿਸੀਨ ਨੇ ਬਹਿਸ ਹੋਣ ਲੱਗੀ। ਪੀੜਤਾ ਦੇ ਦਿੱਤੇ ਬਿਆਨ ਮੁਤਾਬਕ ਗੁੱਸੇ 'ਚ ਆਏ ਸਰਵਰ ਨੇ ਉਸ 'ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ। ਉਸ ਸਮੇਂ ਪਰਿਵਾਰ ਦੇ ਦੂਜੇ ਮੈਂਬਰ ਘਰ 'ਚ ਮੌਜੂਦ ਨਹੀਂ ਸਨ। ਪੁਲਸ ਨੇ ਕਿਹਾ ਕਿ ਹਾਦਸੇ 'ਚ ਸਰਵਰ ਵੀ 10 ਫੀਸਦੀ ਸੜ ਚੁੱਕਿਆ ਹੈ ਪਰ ਉਸ ਨੇ ਪਤਨੀ ਨੂੰ ਸਾੜਨ ਦੀ ਗੱਲ ਤੋਂ ਇਨਕਾਰ ਕਰਦੇ ਹੋਏ ਆਤਮ-ਹੱਤਿਆ ਦੀ ਕੋਸ਼ਿਸ਼ ਦੱਸੀ। ਪਤੀ-ਪਤਨੀ ਦੇ ਬੇਟੇ ਨੇ ਜਾਂਚ ਦੌਰਾਨ ਆਪਣੇ ਮਾਂ ਦੇ ਸਮਰਥਨ 'ਚ ਬਿਆਨ ਦਿੱਤਾ। ਪੁਲਸ ਨੇ ਦੋਸ਼ੀ ਖਿਲਾਫ ਧਾਰਾ 307 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਬਿਨ੍ਹਾਂ ਕੱਪੜਿਆਂ ਦੇ ਬੋਰੇ 'ਚ ਪਈ ਨਾਬਾਲਗ ਬੱਚੀ ਲਾਸ਼ ਵਿਚੋਂ ਨਿਕਲ ਰਿਹਾ ਸੀ ਖੂਨ
NEXT STORY