ਗੁਰੂਗ੍ਰਾਮ— ਗੁਰੂਗ੍ਰਾਮ ਦੇ ਸੈਕਟਰ-46 ਇਲਾਕੇ 'ਚ ਇੰਸਾਨੀਅਤ ਨੂੰ ਸ਼ਰਮਨਾਕ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਇਲਾਕੇ 'ਚ ਇਕ ਪਤੀ ਆਪਣੀ ਪਤਨੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਗੁਆਂਢੀਆਂ ਦੇ ਬੈੱਡ ਬੋਕਸ 'ਚ ਰੱਖ ਕੇ ਫਰਾਰ ਹੋ ਗਿਆ। ਪੰਜ ਦਿਨ ਤਕ ਬੈਡ 'ਤੇ ਸੋਅ ਰਹੇ ਵਿਅਕਤੀ ਨੂੰ ਬਦਬੂ ਆਉਣ 'ਤੇ ਵਾਰਦਾਤ ਦਾ ਖੁਲਾਸਾ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਦੋਸ਼ੀ ਪਤੀ ਫਰਾਰ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਗੁਰੂਗ੍ਰਾਮ ਦੇ ਸੈਕਟਰ-46 ਇਲਾਕੇ 'ਚ ਦਿਨੇਸ਼ ਨਾਂ ਦਾ ਵਿਅਕਤੀ ਪੰਜ ਦਿਨ੍ਹਾਂ ਤੋਂ ਬਾਕਸ 'ਚ ਪਈ ਲਾਸ਼ ਵਾਲੇ ਬੈੱਡ 'ਤੇ ਸੋਅ ਰਿਹਾ ਸੀ। ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਸ਼ਨੀਵਾਰ ਸਵੇਰੇ ਘਰ 'ਚੋਂ ਤੇਜ਼ ਬਦਬੂ ਆਉਣ 'ਤੇ ਉਸ ਨੇ ਬੈੱਡ ਖੋਲ ਕੇ ਔਰਤ ਦੀ ਲਾਸ਼ ਵੇਖੀ ਤਾਂ ਉਸ ਦੇ ਹੋਸ਼ ਉੜ ਗਏ। ਦਿਨੇਸ਼ ਕੈਬ ਡਰਾਇਵਰ ਹੈ ਤੇ ਚਾਹ ਦੀ ਦੁਕਾਨ ਵੀ ਚਲਾਉਂਦਾ ਹੈ। ਉਸਨੇ ਆਪਣੀ ਕਾਰ ਕਿਰਾਏ 'ਤੇ ਚਲਾਉਣ ਲਈ ਮ੍ਰਿਤਕ ਪਤਨੀ ਦੇ ਪਤੀ ਰਾਜੇਸ਼ ਨੂੰ ਦਿੱਤੀ ਸੀ।
ਰਾਜੇਸ਼ ਨਾਲ ਦੇ ਮਕਾਨ 'ਚ ਕਿਰਾਏ 'ਤੇ ਰਹਿੰਦਾ ਸੀ। ਕੈਬ ਮਾਲਕ ਦਿਨੇਸ਼ ਦੇ ਮਕਾਨ ਦੀ ਇਕ ਚਾਬੀ ਰਾਜੇਸ਼ ਕੋਲ ਵੀ ਸੀ। ਸ਼ਨੀਵਾਰ ਨੂੰ ਦਿਨੇਸ਼ ਆਪਣੇ ਪਿੰਡ ਚਲਾ ਗਿਆ ਸੀ। ਬਿਤੇ ਸੋਮਵਾਰ ਜਦੋਂ ਉਹ ਪਿੰਡ ਤੋਂ ਵਾਪਸ ਆਇਆ ਤਾਂ ਦੋਸ਼ੀ ਉਸ ਦੇ ਕਮਰੇ ਨੂੰ ਤਾਲਾ ਲਗਾ ਕੇ ਗਾਇਬ ਸੀ ਤੇ ਉਸ ਦਾ ਮੋਬਾਇਲ ਵੀ ਬੰਦ ਸੀ। ਦਿਨੇਸ਼ ਦਾ ਦੋਸ਼ ਹੈ ਕਿ ਦੋਸ਼ੀ ਉਸ ਦਾ ਵੀ ਕੁਝ ਸਮਾਨ ਲੈ ਕੇ ਫਰਾਰ ਹੋ ਗਿਆ ਸੀ ਤੇ ਉਸ ਨੇ ਦੁਸਰੀ ਚਾਬੀ ਮੰਗਵਾ ਕੇ ਕਮਰਾ ਖੋਲਿਆ। ਸ਼ੁੱਕਰਵਾਰ ਸ਼ਾਮ ਤੋਂ ਸ਼ੁਰੂ ਹੋਈ ਬਦਬੂ ਸ਼ਨੀਵਾਰ ਸਵੇਰੇ ਜ਼ਿਆਦਾ ਤੇਜ਼ ਹੋ ਗਈ। ਜਿਸ ਤੋਂ ਬਾਅਦ ਉਸ ਨੇ ਬੈੱਡ ਖੋਲ ਕੇ ਵੇਖਿਆ ਤਾਂ ਉਸ 'ਚ ਰਾਜੇਸ਼ ਦੀ ਪਤਨੀ ਦੀ ਲਾਸ਼ ਸੀ।

ਜਾਣਕਾਰੀ ਮੁਤਾਬਕ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਲਾਸ਼ ਡਿਕਮਪੋਜ਼ ਹੋਣੀ ਸ਼ੁਰੂ ਹੋ ਗਈ ਸੀ। ਪੁਲਸ ਫਿਲਹਾਲ ਦਿਨੇਸ਼ ਤੋਂ ਪੁਛਤਾਛ ਕਰ ਰਹੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਔਰਤ ਬਬੀਤਾ ਤਲਾਕਸ਼ੁਦਾ ਸੀ ਤੇ ਉਹ ਰਾਜੇਸ਼ ਨਾਲ ਪਤਨੀ ਦੇ ਤੌਰ 'ਤੇ ਰਹਿ ਰਹੀ ਸੀ।
ਮੋਦੀ ਤਾਨਾਸ਼ਾਹਵਾਂਗ ਕਰ ਰਹੇ ਨੇ ਵਿਵਹਾਰ : ਕਾਂਗਰਸ
NEXT STORY