ਚੰਡੀਗੜ੍ਹ : ਹਵਸ ਦੇ ਭੁੱਖੇ ਪਤੀ ਨਾਲ ਸਰੀਰਕ ਸਬੰਧ ਬਣਾਉਣ ਤੋਂ ਜਦੋਂ ਪਤਨੀ ਨੇ ਇਨਕਾਰ ਕਰ ਦਿੱਤਾ ਤਾਂ ਪਤੀ ਨੇ ਜੋ ਕੀਤਾ, ਉਸ ਨੂੰ ਸੁਣ ਤੁਸੀਂ ਵੀ ਯਕੀਨ ਨਹੀਂ ਕਰ ਸਕੋਗੇ। ਪਤਨੀ ਦੇ ਵਿਰੋਧ ਤੋਂ ਬਾਅਦ ਗੁੱਸੇ 'ਚ ਆਏ ਪਤੀ ਨੇ ਗਲਾ ਘੁੱਟ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਸੰਜੀਵ ਕੁਮਾਰ (35) ਵਾਸੀ ਜੋਗਨਾ ਖੇੜਾ, ਕੁਰੂਕਸ਼ੇਤਰ (ਹਰਿਆਣਾ) ਅਤੇ ਸੁਮਨ (30) ਦੇ ਵਿਆਹ ਨੂੰ ਕਰੀਬ 10 ਸਾਲ ਹੋ ਗਏ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਸੰਜੀਵ ਪੇਸ਼ੇ ਵਜੋਂ ਪੇਂਟਰ ਹੈ। ਸੰਜੀਵ ਅੱਧੀ ਰਾਤ ਨੂੰ ਆਪਣੀ ਪਤਨੀ ਸੁਮਨ ਨੂੰ ਸਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕਰਨ ਲੱਗਾ ਪਰ ਸੁਮਨ ਨੇ ਸਬੰਧ ਬਣਾਉਣ ਤੋਂ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਆਪਾ ਖੋਂਹਦੇ ਹੋਏ ਸੰਜੀਵ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੂੰ ਇਸ ਦੀ ਸੂਚਨਾ ਅਗਲੇ ਦਿਨ ਸਵੇਰੇ ਮਿਲੀ, ਜਦੋਂ ਮ੍ਰਿਤਕਾ ਦੇ ਰਿਸ਼ਤੇਦਾਰ ਉਸ ਦੇ ਘਰ ਪੁੱਜੇ। ਫਿਲਹਾਲ ਪੁਲਸ ਨੇ ਮ੍ਰਿਤਕਾ ਸੁਮਨ ਦੇ ਭਰਾ ਦੇ ਬਿਆਨਾਂ 'ਤੇ ਉਸ ਦੇ ਪਤੀ ਸੰਜੀਵ ਅਤੇ 6 ਹੋਰ ਪਰਿਵਾਰਕ ਮੈਂਬਰਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਦੌਰਾਨ ਦੋਸ਼ੀ ਪਤੀ ਨੇ ਮੰਨਿਆ ਕਿ ਉਹ ਆਪਣੀ ਪਤਨੀ ਨਾਲ ਸਬੰਧ ਬਣਾਉਣਾ ਚਾਹੁੰਦਾ ਸੀ ਪਰ ਉਸ ਦੀ ਪਤਨੀ ਨੇ ਇਨਕਾਰ ਕਰ ਦਿੱਤਾ ਅਤੇ ਜ਼ਬਰਦਸਤੀ ਕਰਨ ਲਈ ਉਸ ਨੂੰ ਝਿੜਕ ਦਿੱਤਾ, ਜਿਸ ਤੋਂ ਬਾਅਦ ਗੁੱਸੇ 'ਚ ਆ ਕੇ ਉਸ ਨੇ ਮ੍ਰਿਤਕਾ ਦਾ ਗਲਾ ਘੁੱਟ ਦਿੱਤਾ। ਦੋਸ਼ੀ ਨੇ ਦੱਸਿਆ ਕਿ ਉਸ ਨੂੰ ਲੱਗਿਆ ਕਿ ਸੁਮਨ ਸਿਰਫ ਬੇਹੋਸ਼ ਹੋਈ ਹੈ ਅਤੇ ਥੋੜ੍ਹੀ ਦੇਰ ਤੱਕ ਠੀਕ ਹੋ ਜਾਵੇਗੀ ਪਰ ਸਵੇਰੇ ਉਸ ਨੂੰ ਪਤਾ ਲੱਗਿਆ ਕਿ ਸੁਮਨ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਹੈ।
ਹਰਿਆਣਾ, ਪੰਜਾਬ ਸਮੇਤ ਚੰਡੀਗੜ੍ਹ ਸਕੂਲਾਂ 'ਚ ਦਿੱਤੀ ਜਾਵੇਗੀ ਸੈਕਸ ਐਜੂਕੇਸ਼ਨ
NEXT STORY