ਨਵੀਂ ਦਿੱਲੀ—ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਹੋਇਆ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਦਿਲ ਦਹਿਲਾ ਦਿੱਤਾ ਹੈ। ਦੱਸ ਦੇਈਏ ਕਿ ਇੱਕ ਔਰਤ ਨੇ ਆਪਣੀ 19 ਸਾਲਾ ਧੀ ਦਾ ਵਿਆਹ ਆਪਣੇ ਹੀ ਪ੍ਰੇਮੀ ਨਾਲ ਕਰ ਦਿੱਤਾ, ਜਿਸ ਕਾਰਨ ਦੁਖੀ ਹੋਈ 19 ਸਾਲਾ ਧੀ ਨੇ ਵਿਆਹ ਤੋਂ ਬਾਅਦ ਖੁਦਕੁਸ਼ੀ ਕਰ ਲਈ।
ਦਰਅਸਲ, ਹੈਦਰਾਬਾਦ ਦੇ ਮੀਰਪੇਟ ਥਾਣੇ 'ਚ ਔਰਤ ਦੀ ਦੂਜੀ 17 ਸਾਲਾ ਧੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਉਸਦੀ ਮਾਂ ਨੇ ਆਪਣੇ ਪ੍ਰੇਮੀ ਨਾਲ ਪ੍ਰੇਮ ਸੰਬੰਧ ਜਾਰੀ ਰੱਖਣ ਲਈ ਉਸਦੀ 19 ਸਾਲਾ ਭੈਣ ਦਾ ਵਿਆਹ ਆਪਣੇ ਹੀ ਪ੍ਰੇਮੀ ਨਾਲ ਕਰ ਦਿੱਤਾ, ਜਿਸ ਕਾਰਨ ਉਹ ਘਰ ਆਉਣ ਲੱਗ ਪਿਆ। ਲੜਕੀ ਨੇ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ ਉਸ ਦੀ ਮਾਂ ਦਾ ਨਵੀਨ ਨਾਂ ਦੇ ਵਿਅਕਤੀ ਨਾਲ ਤਕਰੀਬਨ ਇੱਕ ਸਾਲ ਤੋਂ ਪ੍ਰੇਮ ਸੰਬੰਧ ਸੀ, ਜੋ ਅਕਸਰ ਉਸ ਨੂੰ ਮਿਲਣ ਆਉਂਦਾ ਸੀ। ਇੱਕ ਸਾਲ ਪਹਿਲਾਂ ਦੋਸ਼ੀ ਔਰਤ ਆਪਣੇ ਪਤੀ ਤੋਂ ਵੱਖ ਹੋ ਗਈ ਸੀ।
ਲੜਕੀ ਨੇ ਇਹ ਵੀ ਦੱਸਿਆ ਕਿ ਉਸਦੀ ਭੈਣ ਦੇ ਵਿਆਹ ਮਗਰੋਂ ਜਦੋਂ ਉਸਨੂੰ ਇਸ ਬਾਰੇ ਪਤਾ ਚਲਿਆ ਕੀ ਉਸਦੇ ਪਤੀ ਦੇ ਉਸਦੀ ਮਾਂ ਨਾਲ ਪ੍ਰੇਮ ਸਬੰਧ ਹਨ, ਤਾਂ ਉਹ ਬਹੁਤ ਪਰੇਸ਼ਾਨ ਰਹਿਣ ਲੱਗੀ। ਪਰੇਸ਼ਾਨੀ 'ਚ ਉਸਨੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਮੀਰਪੇਟ ਪੁਲਿਸ ਨੇ ਔਰਤ ਖਿਲਾਫ ਆਈ.ਪੀ.ਸੀ ਦੀ ਧਾਰਾ 306 ਅਤੇ 420 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
'ਕੋਰੋਨਾ ਵਾਲਾ ਬਾਬਾ' ਵਾਇਰਸ ਤੋਂ ਬਚਾਅ ਲਈ ਦਿੰਦਾ ਸੀ ਤਾਬੀਜ਼, ਚੜ੍ਹਿਆ ਪੁਲਸ ਅੜਿੱਕੇ
NEXT STORY