ਹੈਦਰਾਬਾਦ— ਹੈਦਰਾਬਾਦ 'ਚ ਇਕ ਮਹਿਲਾ ਤਹਿਸੀਲਦਾਰ ਨੂੰ ਸੋਮਵਾਰ ਦੁਪਹਿਰ ਉਸ ਦੇ ਦਫ਼ਤਰ 'ਚ ਜਿਉਂਦਾ ਸਾੜ ਦਿੱਤਾ ਗਿਆ। ਇਸ ਘਟਨਾ 'ਚ ਮਹਿਲਾ ਤਹਿਸੀਲਦਾਰ ਦੀ ਸੜ ਕੇ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਪਰਾਧੀ ਦੌੜਨ 'ਚ ਸਫ਼ਲ ਰਿਹਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਘਟਨਾ ਰੰਗਾਰੈੱਡੀ ਜ਼ਿਲੇ ਦੀ ਹੈ।
ਜਾਣਕਾਰੀ ਅਨੁਸਾਰ ਤਹਿਸੀਲਦਾਰ ਵਿਜਯਾ ਆਪਣੇ ਦਫ਼ਤਰ 'ਚ ਬੈਠੀ ਸੀ। ਇਸ ਵਿਚ ਇਕ ਵਿਅਕਤੀ ਆਇਆ ਅਤੇ ਉਸ 'ਤੇ ਪੈਟਰੋਲ ਛਿੜਕ ਦਿੱਤਾ। ਨੇੜੇ-ਤੇੜੇ ਦੇ ਲੋਕ ਜਦੋਂ ਤੱਕ ਕੁਝ ਸਮਝ ਪਾਉਂਦੇ, ਉਸ ਨੇ ਅੱਗ ਲੱਗਾ ਦਿੱਤੀ। ਤਹਿਸੀਲਦਾਰ ਵਿਜਯਾ ਨੂੰ ਬਚਾਉਣ ਦੀ ਕੋਸ਼ਿਸ਼ 'ਚ 2 ਵਿਅਕਤੀ ਵੀ ਝੁਲਸ ਗਏ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੈ। ਦੂਜੇ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਲੋਕਾਂ ਨੇ ਕਿਸੇ ਤਰ੍ਹਾਂ ਅੱਗ ਨੂੰ ਕਾਬੂ ਕਰ ਕੇ ਤਿੰਨਾਂ ਨੂੰ ਜਲਦੀ 'ਚ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਵਿਜਯਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉੱਥੇ ਹੀ ਇਸ ਘਟਨਾ 'ਚ ਝੁਲਸੇ 2 ਹੋਰ ਦਾ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿੱਲੀ 'ਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ : ਕੇਜਰੀਵਾਲ
NEXT STORY