ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ 'ਚ ਸਾਹ ਘੋਟੂ ਅਤੇ ਭਿਆਨਕ ਰੂਪ ਲੈ ਚੁਕੇ ਹਵਾ ਪ੍ਰਦੂਸ਼ਣ 'ਤੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਸਰਕਾਰ ਇਸ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਕੇਜਰੀਵਾਲ ਨੇ ਪ੍ਰਦੂਸ਼ਣ ਕੰਟਰੋਲ ਕਰਨ ਲਈ ਸੋਮਵਾਰ ਤੋਂ ਸ਼ੁਰੂ ਕੀਤੀ ਗਈ ਓਡ-ਈਵਨ ਯੋਜਨਾ 'ਤੇ ਕਿਹਾ ਕਿ ਪੂਰੇ ਉੱਤਰ ਭਾਰਤ 'ਚ ਇਸ ਸਮੇਂ ਧੁੰਦ ਦੀ ਸੰਘਣੀ ਚਾਦਰ ਛਾਈ ਹੋਈ ਹੈ। ਪ੍ਰਦੂਸ਼ਣ ਗੰਭੀਰ ਸਥਿਤੀ 'ਚ ਹੈ ਅਤੇ ਸਰਕਾਰ ਇਸ ਨੂੰ ਲੈ ਕੇ ਬਹੁਤ ਚਿੰਤਤ ਹੈ। ਸਰਕਾਰ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਪਰਾਲੀ ਸਾੜਨ ਨਾਲ ਧੂੰਆਂ ਦਿੱਲੀ ਆ ਰਿਹੈ
ਕੇਜਰੀਵਾਲ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਜੋ ਧੂੰਆਂ ਦਿੱਲੀ ਆ ਰਿਹਾ ਹੈ, ਉਸ ਨੂੰ ਰੋਕਣ ਲਈ ਸਰਕਾਰ ਕੁਝ ਨਹੀਂ ਕਰ ਸਕਦੀ ਹੈ ਪਰ ਰਾਜਧਾਨੀ 'ਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਲੋਕਾਂ ਨੂੰ ਮਾਸਕ ਵੰਡੇ ਗਏ ਹਨ। ਵਾਹਨ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵਾਹਨਾਂ ਖਾਸ ਕਰ ਕੇ ਕਾਰਾਂ ਲਈ ਓਡ-ਈਵਨ ਯੋਜਨਾ ਸ਼ੁਰੂ ਕੀਤੀ ਗਈ ਹੈ। ਅੱਜ ਯਾਨੀ ਸੋਮਵਾਰ ਤੋਂ ਸ਼ੁਰੂ ਇਸ ਯੋਜਨਾ ਦਾ ਪੂਰੀ ਦਿੱਲੀ 'ਚ ਪਾਲਣ ਕੀਤਾ ਜਾ ਰਿਹਾ ਹੈ। ਇਸ ਦੀ ਉਲੰਘਣਾ ਕਰਨ 'ਤੇ ਬਹੁਤ ਘੱਟ ਚਾਲਾਨ ਕਰਨੇ ਪਏ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ 30 ਲੱਖ ਕਾਰਾਂ ਹਨ। ਯੋਜਨਾ ਦੇ ਸ਼ੁਰੂ ਹੋਣ ਨਾਲ ਅੱਜ ਅੱਧੀਆਂ ਯਾਨੀ 15 ਲੱਖ ਕਾਰਾਂ ਸੜਕਾਂ 'ਤੇ ਨਹੀਂ ਉਤਰੀਆਂ। ਇਸ ਨਾਲ ਪ੍ਰਦੂਸ਼ਣ ਘੱਟ ਹੋਵੇਗਾ। ਦਿੱਲੀ ਦੇ ਲੋਕਾਂ ਨੇ ਸਰਕਾਰ ਦੀ ਓਡ-ਈਵਨ ਯੋਜਨਾ ਨੂੰ ਜ਼ਬਰਦਸਤ ਸਮਰਥਨ ਦਿੱਤਾ ਹੈ। ਸਰਕਾਰ ਅਤੇ ਜਨਤਾ ਨੇ ਮਿਲ ਕੇ ਢਾਈ ਮਹੀਨੇ 'ਚ ਡੇਂਗੂ ਨੂੰ ਖਤਮ ਕੀਤਾ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਦਿੱਲੀ ਦੇ ਲੋਕ ਮਿਲ ਕੇ ਪ੍ਰਦੂਸ਼ਣ ਨੂੰ ਵੀ ਮਾਤ ਦੇਣਗੇ।
ਜਾਵਡੇਕਰ ਝੂਠ ਫੈਲਾ ਰਹੇ ਹਨ
ਕੇਂਦਰੀ ਵਾਤਾਵਣ ਮੰਤਰੀ ਪ੍ਰਕਾਸ਼ ਜਾਵਡੇਕਰ ਦੇ ਇਸ਼ਤਿਹਾਰ 'ਤੇ ਕਾਫ਼ੀ ਪੈਸੇ ਖਰਚ ਕਰਨ ਦੇ ਉਨ੍ਹਾਂ 'ਤੇ ਲਗਾਏ ਗਏ ਦੋਸ਼ ਨੂੰ ਰਾਜਨੀਤੀ ਦੱਸਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਹ ਝੂਠ 'ਤੇ ਝੂਠ ਫੈਲਾ ਰਹੇ ਹਨ। ਦਿੱਲੀ ਸਰਕਾਰ ਦਾ ਇਸ਼ਤਿਹਾਰ ਬਜਟ ਹੀ 150 ਤੋਂ 200 ਕਰੋੜ ਰੁਪਏ ਦਾ ਹੈ ਅਤੇ ਹਾਲੇ ਵੀ ਕਾਫ਼ੀ ਪੈਸਾ ਇਸ 'ਚ ਬਾਕੀ ਹੈ। ਸਰਕਾਰ ਨੇ ਇਸ਼ਤਿਹਾਰ ਦਾ ਪੈਸਾ ਡੇਂਗੂ ਜਾਗਰੂਕਤਾ ਮੁਹਿੰਮ 'ਚ ਖਰਚ ਕੀਤਾ। ਦਿੱਲੀ ਸਰਕਾਰ ਦੇ ਡੇਂਗੂ ਮੁਹਿੰਮ ਨੂੰ ਅਨੋਖਾ ਦੱਸਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਜਨਤਾ ਨਾਲ ਇਸ ਜਾਨਲੇਵਾ ਬੁਖਾਰ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਜਾਵਡੇਕਰ ਨੂੰ ਦਿੱਲੀ ਦੇ ਲੋਕਾਂ ਦੀ ਤਾਰੀਫ ਕਰਨੀ ਚਾਹੀਦੀ ਨਾ ਕਿ ਉਨ੍ਹਾਂ ਦੇ ਇੰਨੇ ਵੱਡੇ ਕੋਸ਼ਿਸ਼ ਨੂੰ ਕਮਜ਼ੋਰ ਕਰਨਾ ਚਾਹੀਦਾ। ਉੱਤਰ ਭਾਰਤ ਦੇ ਪ੍ਰਦੂਸ਼ਣ 'ਤੇ ਕੇਂਦਰ ਸਰਕਾਰ ਨੂੰ ਹੀ ਕੰਮ ਕਰਨਾ ਹੋਵੇਗਾ ਅਤੇ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ 'ਚ ਪਰਾਲੀ ਨੂੰ ਸਾੜਨ ਤੋਂ ਰੋਕਣ 'ਤੇ ਕੇਂਦਰ ਹੀ ਕੁਝ ਕਰ ਸਕਦਾ ਹੈ। ਇਸ ਲਈ ਦਿੱਲੀ ਨੂੰ ਦੋਸ਼ੀ ਠਹਿਰਾਉਣਾ ਉੱਚਿਤ ਨਹੀਂ ਹੈ। ਕੇਂਦਰ ਨੂੰ ਸਾਰੀਆਂ ਰਾਜ ਸਰਕਾਰਾਂ ਨਾਲ ਮਿਲ ਕੇ ਇਸ ਦੇ ਬਦਲ ਦੀ ਤਲਾਸ਼ ਕਰਨੀ ਚਾਹੀਦੀ।
ਭਾਜਪਾ ਓਡ-ਈਵਨ ਦਾ ਕਰ ਰਹੀ ਹੈ ਵਿਰੋਧ
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੀ ਜਨਤਾ ਓਡ-ਈਵਨ ਦਾ ਸਮਰਥਨ ਅਤੇ ਪਾਲਣ ਕਰ ਰਹੀ ਹੈ ਤਾਂ ਦੂਜੇ ਪਾਸੇ ਭਾਜਪਾ ਇਸ ਦਾ ਵਿਰੋਧ ਕਰ ਰਹੀ ਹੈ, ਜੋ ਠੀਕ ਨਹੀਂ ਹੈ। ਭਾਜਪਾ ਨੂੰ ਦਿੱਲੀ ਦੇ ਲੋਕਾਂ ਦੀ ਕੋਸ਼ਿਸ਼ ਦਾ ਸਾਥ ਦੇਣਾ ਚਾਹੀਦਾ ਨਾ ਕਿ ਰਾਜਨੀਤੀ ਕਰਨੀ ਚਾਹੀਦੀ। ਦਿੱਲੀ ਆਵਾਜਾਈ ਪੁਲਸ ਨੂੰ ਲੋਕਾਂ ਨੂੰ ਓਡ-ਈਵਨ ਦੀ ਯੋਜਨਾ ਦੀ ਪਾਲਣਾ ਕਰਵਾਉਣ ਅਤੇ ਲੋਕਾਂ ਦੇ ਸਹਿਯੋਗ ਦੀ ਅਪੀਲ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਲੋੜ ਪੈਣ 'ਤੇ ਉਹ ਉੱਪ ਰਾਜਪਾਲ ਨਾਲ ਇਸ ਸੰਬੰਧ 'ਚ ਗੱਲਬਾਤ ਕਰਨਗੇ।
ਮੁਸਲਿਮ ਕਿਰਤੀਆਂ ਦੇ ਹੱਥਾਂ ਨਾਲ ਬਣਦੇ ਹਨ ਅਯੁੱਧਿਆ 'ਚ 'ਮੂਰਤੀਆਂ' 'ਤੇ ਪੈਣ ਵਾਲੇ ਹਾਰ
NEXT STORY