ਬੈਂਗਲੁਰੂ (ਵਾਰਤਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਪ੍ਰਤਾਪ ਸਿਮਹਾ ਨੇ ਅਗਲੇ 4 ਦਿਨਾਂ 'ਚ ਸਰਕਾਰੀ ਇੰਜੀਨੀਅਰਾਂ ਵਲੋਂ ਅਜਿਹਾ ਨਹੀਂ ਕਰਨ 'ਤੇ ਮੈਸੂਰ-ਊਟੀ ਮਾਰਗ 'ਤੇ ਸਥਿਤ ਮਸਜਿਦ ਵਰਗੇ ਬੱਸ ਅੱਡਿਆਂ ਨੂੰ ਤੋੜਨ ਦੀ ਧਮਕੀ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਬੱਸ ਸ਼ੈਲਟਰਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਸੰਸਦ ਮੈਂਬਰਾ ਨੇ ਇਹ ਟਿੱਪਣੀ ਕੀਤੀ। ਉਨ੍ਹਾਂ ਨੇ ਐਤਵਾਰ ਨੂੰ ਮੈਸੂਰ 'ਚ ਇਕ ਪੁਸਤਕ ਰਿਲੀਜ਼ ਸਮਾਰੋਹ 'ਚ ਬੋਲਦੇ ਹੋਏ ਕਿਹਾ,''ਮੈਂ ਬੱਸ ਸ਼ੈਲਟਰਾਂ 'ਚ ਗੁੰਬਦ ਵਰਗੀ ਬਣਤਰ ਦੇਖੀ ਹੈ, ਵਿਚ ਇਕ ਵੱਡਾ ਗੁੰਬਦ ਅਤੇ ਉਸ ਦੇ ਦੋਵੇਂ ਪਾਸੇ 2 ਛੋਟੇ ਗੁੰਬਦ ਹਨ। ਇਹ ਮਸਜਿਦ ਹੀ ਹੈ। ਮੈਂ ਕੇਆਰਆਈਡੀਐੱਲ ਦੇ ਇੰਜੀਨੀਅਰਾਂ ਨੂੰ ਕਿਹਾ ਹੈ। ਮੈਂ 3 ਜਾਂ 4 ਦਿਨਾਂ ਦਾ ਸਮਾਂ ਦਿੱਤਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ, ਮੈਂ ਇਕ ਜੇ.ਸੀ.ਬੀ. ਲਵਾਂਗਾ ਅਤੇ ਇਸ ਨੂੰ ਢਾਹ ਦੇਵਾਂਗਾ।''
ਇਹ ਵੀ ਪੜ੍ਹੋ : ਸ਼ਰਧਾ ਦੇ ਕਤਲ ਤੋਂ ਬਾਅਦ ਦੂਜੀ ਕੁੜੀ ਨਾਲ ਉਸੇ ਕਮਰੇ 'ਚ ਸੁੱਤਾ ਸੀ ਆਫ਼ਤਾਬ, ਜਿੱਥੇ ਰੱਖੇ ਸਨ ਲਾਸ਼ ਦੇ ਟੁਕੜੇ
ਸ਼੍ਰੀ ਸਿਮਹਾ ਨੇ ਇਹ ਵੀ ਕਿਹਾ ਕਿ ਜੇਕਰ ਸ਼ਹਿਰ 'ਚ ਬੁਨਿਆਦੀ ਢਾਂਚਿਆਂ 'ਚ ਕਿਸੇ ਵੀ ਪ੍ਰਤੀਕ ਨੂੰ ਉਕੇਰਿਆ ਜਾਣਾ ਹੈ ਤਾਂ ਉਹ ਦੇਵੀ ਚਾਮੁੰਡੇਸ਼ਵਰੀ ਜਾਂ ਵੋਡੇਆਰ, ਮੈਸੂਰ ਦੇ ਸਾਬਕਾ ਹਿੰਦੂ ਸ਼ਾਸਕਾਂ ਨਾਲ ਮਿਲਦਾ ਜੁਲਦਾ ਹੋਣਾ ਚਾਹੀਦਾ। ਉਨ੍ਹਾਂ ਕਿਹਾ,''ਸਰਕਾਰੀ ਢਾਂਚੇ 'ਚ ਮਸਜਿਦ ਦੇ ਕਿਸੇ ਵੀ ਪ੍ਰਤੀਕਾਮਤਕ ਪ੍ਰਤੀਨਿਧੀਤੱਵ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।'' ਨਗਰ ਨਿਗਮ ਹੋਵੇ ਜਾਂ ਬੱਸ ਸ਼ੈਲਟਰ ਬਣਾਉਣ ਵਾਲੇ ਇਸ ਮੁੱਦੇ 'ਤੇ ਚੁੱਪ ਹਨ। ਇਸ ਵਿਚ ਕਾਂਗਰਸ ਨੇ ਸਿਮਹਾ ਨੂੰ ਉਨ੍ਹਾਂ ਦੇ ਬਿਆਨ 'ਤੇ ਲੰਮੇ ਹੱਥੀਂ ਲਿਆ। ਕਰਨਾਟਕ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸਲੀਮ ਅਹਿਮਦ ਨੇ ਕਿਹਾ,''ਇਹ ਮੈਸੂਰ ਦੇ ਸੰਸਦ ਮੈਂਬਰ ਦਾ ਮੂਰਖਤਾ ਭਰਿਆ ਬਿਆਨ ਹੈ। ਕੀ ਉਹ ਸਰਕਾਰੀ ਦਫ਼ਤਰਾਂ ਨੂੰ ਵੀ ਢਾਹ ਦੇਣਗੇ, ਜਿਨ੍ਹਾਂ 'ਚ ਗੁੰਬਦ ਵੀ ਹਨ?''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਖੇਤੀਬਾੜੀ ਮੰਤਰੀ ਤੋਮਰ ਬੋਲੇ- ਦੇਸ਼ ’ਚ ਖਾਦ ਦੀ ਕਿੱਲਤ ਨਹੀਂ, ਕਿਸਾਨਾਂ ਦੀ ਲੋੜ ਵੱਧ ਭੰਡਾਰ ਉਪਲੱਬਧ
NEXT STORY