ਨਵੀਂ ਦਿੱਲੀ- ਔਰਤਾਂ ਲਈ ਤਾਂ ਗਰਭ ਨਿਰੋਧਕ ਗੋਲੀਆਂ ਉਪਲੱਬਧ ਹਨ ਪਰ ਪੁਰਸ਼ਾਂ ਲਈ ਅਜੇ ਤਕ ਇਸ ਤਰ੍ਹਾਂ ਦੀ ਕੋਈ ਚੀਜ਼ ਉਪਲੱਬਧ ਨਹੀਂ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੂੰ ਇਸ ਦਿਸ਼ਾ 'ਚ ਵੱਡੀ ਸਫਲਤਾ ਹੱਥ ਲੱਗੀ ਹੈ। 7 ਸਾਲਾਂ ਦੇ ਕਲੀਨਿਕਲ ਟੈਸਟ ਤੋਂ ਬਾਅਦ ਆਈ.ਸੀ.ਐੱਮ.ਆਰ. ਨੇ ਸਪਸ਼ਟ ਕਰ ਦਿੱਤਾ ਹੈ ਕਿ ਪੁਰਸ਼ਾਂ ਲਈ ਵੀ ਗਰਭ ਨਿਰੋਧਕ ਇੰਜੈਕਸ਼ਨ ਤਿਆਰ ਕੀਤਾ ਗਿਆ ਹੈ ਜਿਸਦਾ ਕੋਈ ਬੁਰਾ ਪ੍ਰਭਾਵ ਨਹੀਂ ਹੈ। ਇਹ ਗਰਭ ਨਿਰੋਧਕ ਲੰਬੇ ਸਮੇਂ ਤਕ ਅਸਰ ਕਰਦਾ ਹੈ। ਦੱਸ ਦੇਈਏ ਕਿ 7 ਸਾਲਾਂ 'ਚ ਆਈ.ਸੀ.ਐੱਮ.ਆਰ. ਨੇ 303 ਸਿਹਤਮੰਦ ਲੋਕਾਂ 'ਤੇ ਇਸਦਾ ਪ੍ਰੀਖਣ ਕੀਤਾ ਹੈ।
ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ 'ਚ ਚੱਲੀਆਂ ਕਿਰਪਾਨਾਂ, ਗੁਰੂ ਸਾਹਿਬ ਦੀ ਹਜ਼ੂਰੀ 'ਚ ਲੱਥੀਆਂ ਦਸਤਾਰਾਂ (ਵੀਡੀਓ)
303 ਲੋਕਾਂ 'ਤੇ ਹੋਇਆ ਪ੍ਰੀਖਣ
ਇੰਟਰਨੈਸ਼ਨਲ ਜਰਨਲ ਐਂਡ੍ਰੋਲੋਜੀ 'ਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਤੀਜੇ ਪੜਾਅ ਦੀ ਸਟਡੀ 'ਚ 303 ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਹ ਸਾਰੇ ਵਿਆਹੇ ਸਨ ਅਤੇ ਇਨ੍ਹਾਂ ਦੀ ਉਮਰ 25 ਤੋਂ 40 ਸਾਲਾਂ ਦੇ ਵਿਚਕਾਰ ਸੀ। ਇਨ੍ਹਾਂ ਨੂੰ 60 ਐੱਮ.ਜੀ. ਰਿਵਰਸੇਬਲ ਇਨਹੀਬੀਸ਼ਨ ਆਫ ਸਪਰਮ ਅੰਡਰ ਗਾਈਡੈਂਸ (RISUG) ਦਿੱਤਾ ਗਿਆ ਸੀ। ਅਧਿਐਨ 'ਚ ਪਾਇਆ ਗਿਆ ਕਿ RISUG ਬਿਨਾਂ ਕਿਸੇ ਗੰਭੀਰ ਸਾਈਡ ਇਫੈਕਟ ਦੇ ਪ੍ਰੈਗਨੈਂਸੀ ਰੋਕਣ 'ਚ 99.02 ਫੀਸਦੀ ਕਾਰਗਰ ਹੈ। ਇਸਨੇ 97.3 ਫੀਸਦੀ ਐਜੂਸਪਰਮੀਆ ਦੀ ਸਥਿਤੀ ਬਣਾ ਦਿੱਤੀ। ਇਹ ਇਕ ਮੈਡੀਕਲ ਟਰਮ ਹੈ ਜਿਸਦਾ ਮਤਲਬਕਿ ਸੀਮੇਨ 'ਚ ਕੋਈ ਵੀ ਐਕਟਿਵ ਸਪਰਮ ਪ੍ਰਵੇਸ਼ ਨਹੀਂ ਕਰ ਰਿਹਾ।
ਇਹ ਵੀ ਪੜ੍ਹੋ- 89 ਸਾਲਾ ਬਜ਼ੁਰਗ ਨੂੰ ਨਹੀਂ ਮਿਲੀ 82 ਸਾਲਾ ਪਤਨੀ ਤੋਂ ਤਲਾਕ ਦੀ ਇਜਾਜ਼ਤ, ਸੁਪਰੀਮ ਕੋਰਟ ਨੇ ਦੱਸੀ ਇਹ ਵਜ੍ਹਾ
ਅਧਿਐਨ 'ਚ ਜਿਨ੍ਹਾਂ ਪੁਰਸ਼ਾਂ 'ਤੇ ਟੈਸਟ ਹੋਇਆ ਸੀ ਉਨ੍ਹਾਂ ਦੀਆਂ ਪਤਨੀਆਂ ਦਾ ਵੀ ਚੈੱਕਅਪ ਕੀਤਾ ਗਿਆ। ਪਾਇਆ ਗਿਆ ਕਿ ਕਿਸੇ ਵੀ ਔਰਤ 'ਤੇ ਇਸਦਾ ਕੋਈ ਸਾਈਡ ਇਫੈਕਟ ਨਹੀਂ ਸੀ। ਸਾਰੀਆਂ ਔਰਤਾਂ ਇਕਦਮ ਤੰਦਰੁਸਤ ਸਨ। ਦੱਸ ਦੇਈਏ ਕਿ RISUG ਪਾਲੀਮੈਰਿਕ ਐਜੇਂਟ, ਸਟਾਈਰੀਨ ਮੈਲਿਕ ਐਨਹਾਈਡ੍ਰਾਈਡ ਨੂੰ ਮਿਥਾਈਲ ਸਲਫੋਕਸਾਈਡ ਦੇ ਨਾਲ ਸਪਰਮ ਡੱਕਟ ਤਕ ਪਹੁੰਚਾਉਂਦਾ ਹੈ। ਆਈ.ਆਈ.ਟੀ. ਖੜਗਪੁਰ ਦੇ ਡਾ. ਸੁਜਾਯ ਕੁਮਾਰ ਗੁਹਾ ਨੇ ਇਸਨੂੰ ਡਿਵੈਲਪ ਕੀਤਾ ਸੀ। ਇਸ ਬਾਰੇ ਪੇਪਰ 1979 'ਚ ਪ੍ਰਕਾਸ਼ਿਤ ਕੀਤਾ ਗਿਆ ਸੀ ਪਰ ਇਸਦੇ ਤੀਜੇ ਪੜਾਅ ਦਾ ਕਲੀਨਿਕਲ ਟੈਸਟ ਹੋਣ 'ਚ ਕਾਫੀ ਸਮਾਂ ਲੱਗ ਗਿਆ ਅਤੇ ਇਹ ਹੁਣ ਜਾ ਕੇ ਤਿਆਰ ਹੋ ਸਕਿਆ।
ਕਿਵੇਂ ਕਰੇਗਾ ਕੰਮ
ਇਸ ਇੰਜੈਕਸ਼ਨ ਨੂੰ ਸਪਰਮ ਡੱਕਟ (ਹਰ ਟੈਸਟਿਕਲ 'ਚ vas deferens ਜਾਂ ਸਪਰਮ ਡੱਕਟ ਹੁੰਦਾ ਹੈ) 'ਚ ਇੰਜੈਕਟ ਕੀਤਾ ਜਾਵੇਗਾ। ਇਥੋਂ ਹੀ ਪੈਨਿਸ ਤਕ ਸਪਰਮ ਆਉਂਦਾ ਹੈ। ਇਸਨੂੰ ਲਗਾਉਣ ਤੋਂ ਪਹਿਲਾਂ ਵਿਅਕਤੀ ਨੂੰ ਲੋਕਲ ਐਨੇਸਥੀਸੀਆ ਦਿੱਤਾ ਜਾਂਦਾ ਹੈ। RISUG ਨੂੰ ਇਕ ਤੋਂ ਬਾਅਦ ਇਕ ਸਪਰਮ ਡੱਕਟਸ 'ਚ ਇੰਜੈਕਟ ਕੀਤਾ ਜਾਂਦਾ ਹੈ। ਇੰਜੈਕਸ਼ਨ ਲੱਗਣ ਤੋਂ ਬਾਅਦ ਕਾਫੀ ਚਾਰਜਡ ਪਾਲੀਮਰ ਸਪਰਮ ਡੱਕਟ ਦੀ ਅੰਦਰ ਵਾਲੀ ਨਾੜ 'ਚ ਚਿਪਕ ਜਾਂਦੇ ਹਨ। ਫਿਰ ਜਦੋਂ ਪਾਲੀਮਰ ਨੈਗਟਿਵ ਚਾਰਜਡ ਸਪਰਮ ਦੇ ਸੰਪਰਕ 'ਚ ਆਉਂਦਾ ਹੈ ਤਾਂ ਇਹ ਉਸਨੂੰ ਨਸ਼ਟ ਕਰ ਦਿੰਦਾ ਹੈ। ਇਸ ਨਾਲ ਅੰਡੇ ਫਰਟਿਲਾਈਜ਼ ਕਰਨ 'ਚ ਉਹ ਸਮਰਥ ਨਹੀਂ ਰਹਿ ਜਾਂਦਾ।
ਇਹ ਵੀ ਪੜ੍ਹੋ- ਦਿੱਲੀ ’ਚ ਫਿਰ ਕੰਝਾਵਾਲਾ ਵਰਗਾ ਕਾਂਡ, ਡਰਾਈਵਰ ਨੂੰ ਕਾਰ ਹੇਠਾਂ ਕਈ ਕਿ.ਮੀ. ਤੱਕ ਘੜੀਸਦੇ ਲੈ ਗਏ ਲੁਟੇਰੇ
ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ, ਹੈਰਾਨ ਕਰ ਦੇਵੇਗੀ ਵਜ੍ਹਾ
NEXT STORY