ਨਵੀਂ ਦਿੱਲੀ - ਭਾਰਤੀ ਦਵਾਈ ਕੰਪਨੀ ਜਾਇਡਸ ਕੈਡਿਲਾ ਵਲੋਂ ਵਿਕਸਿਤ ਨਵਾਂ ਕੋਰੋਨਾ ਟੀਕਾ ਛੇਤੀ ਹੀ ਦੇਸ਼ ਵਿੱਚ 12 ਤੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਉਪਲੱਬਧ ਹੋਵੇਗਾ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿੱਚ ਦਾਖਲ ਇੱਕ ਹਲਫ਼ਨਾਮੇ ਵਿੱਚ ਇਹ ਗੱਲ ਕਹੀ ਹੈ। ਦੇਸ਼ ਵਿੱਚ ਅਜੇ ਤੱਕ ਕੋਰੋਨਾ ਵੈਕਸੀਨ ਲਈ ਘੱਟ ਤੋਂ ਘੱਟ ਉਮਰ 18 ਸਾਲ ਹੈ। ਦੇਸ਼ ਵਿੱਚ 32 ਕਰੋੜ ਤੋਂ ਜ਼ਿਆਦਾ ਡੋਜ਼ ਲਗਾਏ ਜਾ ਚੁੱਕੇ ਹਨ।
ਇਹ ਵੀ ਪੜ੍ਹੋ- ਅਨਲੌਕ 5: ਦਿੱਲੀ 'ਚ ਖੁੱਲ੍ਹਣਗੇ ਜਿਮ ਅਤੇ ਯੋਗ ਸੰਸਥਾਨ, ਵਿਆਹ 'ਚ ਸ਼ਾਮਲ ਹੋ ਸਕਣਗੇ 50 ਲੋਕ
ਸੁਪਰੀਮ ਕੋਰਟ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਸਾਲ ਦੇ ਅੰਤ ਤੱਕ ਦੇਸ਼ ਵਿੱਚ ਹਰ ਉਮਰ ਦੇ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾ ਦਿੱਤਾ ਜਾਵੇਗਾ। ਸਰਕਾਰ ਨੇ ਕਿਹਾ ਹੈ ਕਿ 18 ਸਾਲ ਤੋਂ ਜ਼ਿਆਦਾ ਉਮਰ ਦੇ 93-94 ਕਰੋੜ ਲੋਕਾਂ ਲਈ 186.6 ਕਰੋੜ ਡੋਜ਼ ਦੀ ਲੋੜ ਹੋਵੇਗੀ।
ਸਰਕਾਰ ਨੇ ਕਿਹਾ ਹੈ ਕਿ ਲੋਕ ਸਿੱਧੇ ਟੀਕਾਕਰਣ ਕੇਂਦਰਾਂ 'ਤੇ ਜਾ ਕੇ ਵੈਕਸੀਨ ਲਵਾ ਸਕਦੇ ਹਨ, ਵੈਕਸੀਨ ਲਈ ਡਿਜੀਟਲ ਪਹੁੰਚ ਰੁਕਾਵਟ ਨਹੀਂ ਹੈ। ਮੋਦੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਇਹ ਵੀ ਦੱਸਿਆ ਹੈ ਕਿ ਸੋਮਵਾਰ ਤੋਂ ਲਾਗੂ ਨਵੀਂ ਨੀਤੀ ਦੇ ਤਹਿਤ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਮੁਫਤ ਵੈਕਸੀਨ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਟਿਕੈਤ ਦੀ ਚਿਤਾਵਨੀ- 'ਅੱਗੇ ਦੱਸਾਂਗੇ ਦਿੱਲੀ ਦਾ ਕੀ ਇਲਾਜ ਕਰਣਾ ਹੈ'
ਸਰਕਾਰ ਨੇ ਕਿਹਾ ਹੈ ਕਿ ਨਿੱਜੀ ਟੀਕਾਕਰਣ ਕੇਂਦਰਾਂ 'ਤੇ ਆਰਥਿਕ ਰੂਪ ਨਾਲ ਕਮਜ਼ੋਰ ਲੋਕਾਂ ਨੂੰ ਵੀ ਟੀਕਾ ਮਿਲ ਸਕੇ, ਇਸ ਦੇ ਲਈ ਵਾਊਚਰ ਵਾਲੀ ਇੱਕ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਤਹਿਤ NGO ਵਾਊਚਰ ਖਰੀਦ ਸਕਦੇ ਹਨ ਅਤੇ ਜ਼ਰੂਰਤਮੰਦ ਲੋਕਾਂ ਵਿੱਚ ਇਸ ਦਾ ਵੰਡ ਕਰ ਸਕਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੁਪਰੀਮ ਕੋਰਟ ’ਚ ਕੇਂਦਰ ਦਾ ਹਲਫਨਾਮਾ, ਕੋਰੋਨਾ ਵੈਕਸੀਨ ਮਿਲਣ ’ਚ ਮੁਸ਼ਕਲਾਂ ਕਾਰਨ ਬਦਲੀ ਖਰੀਦ ਨੀਤੀ
NEXT STORY