ਅਯੁੱਧਿਆ- ਉੱਤਰ ਪ੍ਰਦੇਸ਼ ਪੁਲਸ ਨੇ ਅਯੁੱਧਿਆ ਧਾਮ ਵਿਖੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਸੁਰੱਖਿਆ ਵਧਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ (ਏ. ਆਈ.) ਐਂਟੀ ਮਾਈਨ ਡਰੋਨ ਤਾਇਨਾਤ ਕੀਤੇ ਹਨ, ਜੋ ਜ਼ਮੀਨ ਤੋਂ ਇਕ ਮੀਟਰ ਦੀ ਉਚਾਈ ’ਤੇ ਸਥਿਤ ਹੋਣਗੇ ਅਤੇ ਭੂਮੀਗਤ ਵਿਸਫੋਟਕਾਂ ਦਾ ਪਤਾ ਲਾਉਣ ਲਈ ਆਧੁਨਿਕ ਤਕਨਾਲੋਜੀ ਨਾਲ ਲੈਸ ਹੋਣਗੇ। ਇਹ ਡਰੋਨ ਜ਼ਮੀਨ ਦੇ ਹੇਠਲੇ ਹਿੱਸੇ ਨੂੰ ਸਕੈਨ ਕਰਦਾ ਹੈ। ਇਸ ਡਰੋਨ ਦੇ ਜ਼ਰੀਏ ਵੱਡੇ ਖੇਤਰਾਂ ’ਚ ਖਾਣਾਂ ਜਾਂ ਵਿਸਫੋਟਕਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਬੇਅਸਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- Five Star Hotel ਨੂੰ ਮਾਤ ਪਾਉਂਦੀ ਗੁਰੂਘਰ ਦੀ ਸਰਾਂ, ਪਟਨਾ ਸਾਹਿਬ ਆਉਣ ਵਾਲੀ ਸੰਗਤ ਨੂੰ ਮਿਲੇਗੀ ਹਰ ਸਹੂਲਤ
ਪੁਲਸ ਨੇ ਜ਼ਮੀਨ ਦੇ ਅੰਦਰ ਤੋਂ ਵੀ ਕਿਸੇ ਤਰ੍ਹਾਂ ਦੇ ਖ਼ਤਰੇ ਦੀ ਸੰਭਾਵਨਾ ਨੂੰ ਵੇਖਦੇ ਹੋਏ ਐਂਟੀ ਮਾਈਨ ਡਰੋਨ ਤਾਇਨਾਤ ਕਰ ਦਿੱਤੇ ਹਨ। ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਡਰੋਨ ਤੋਂ ਅਯੁੱਧਿਆ ਦੀ ਜ਼ਮੀਨ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਓਧਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਪਣੇ ਅਯੁੱਧਿਆ ਦੌਰੇ ਮਗਰੋਂ ਪੁਲਸ ਨੂੰ ਨਿਰਦੇਸ਼ ਦਿੱਤੇ ਸਨ ਕਿ ਸੁਰੱਖਿਆ ਵਿਵਸਥਾ ਵਿਚ ਕਿਸੇ ਤਰ੍ਹਾਂ ਦੀ ਕੋਤਾਹੀ ਨਾ ਵਰਤੀ ਜਾਵੇ। ਐਂਟੀ ਮਾਈਨ ਡਰੋਨ ਜ਼ਮੀਨ ਤੋਂ ਇਕ ਮੀਟਰ ਉੱਚਾਈ 'ਤੇ ਉੱਡਦਾ ਹੈ। ਇਹ ਡਰੋਨ ਜ਼ਮੀਨ ਦੇ ਅੰਦਰ ਵਿਸਫੋਟਕ ਨੂੰ ਲੱਭਦਾ ਹੈ।
ਇਹ ਵੀ ਪੜ੍ਹੋ- 40 ਸਾਲ ਬਾਅਦ ਇਸ ਦਿਨ ਟੁੱਟੇਗਾ 'ਮੌਨੀ ਬਾਬਾ' ਦਾ ਮੌਨ ਵਰਤ, ਪਹਿਲਾਂ ਸ਼ਬਦ ਬੋਲਣਗੇ 'ਜੈ ਸ਼੍ਰੀਰਾਮ'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝਾਰਖੰਡ: ਬੱਸ 'ਚ ਬੰਦੂਕ ਦੇ ਬਲ 'ਤੇ ਤਿੰਨ ਵਪਾਰੀਆਂ ਕੋਲੋਂ 18 ਲੱਖ ਰੁਪਏ ਦੀ ਲੁੱਟ
NEXT STORY