ਨਵੀਂ ਦਿੱਲੀ- ਲਾਕਡਾਊਨ ਹਟਾਉਣ ਦੀ ਪ੍ਰਕਿਰਿਆ ਤੇਜ਼ ਹੋਣ ਦੇ ਨਾਲ ਦਿੱਲੀ ਸਰਕਾਰ ਦੇ ਰੁਜ਼ਗਾਰ ਬਜ਼ਾਰ ਪੋਰਟਲ 'ਤੇ ਰੁਜ਼ਗਾਰ ਤਲਾਸ਼ ਰਹੇ ਲੋਕਾਂ ਨੇ ਵੱਡੀ ਗਿਣਤੀ 'ਚ ਰਜਿਸਟਰੇਸ਼ਨ ਕਰਵਾਇਆ ਹੈ। ਦਿੱਲੀ ਸਰਕਾਰ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਜੂਨ ਦੇ ਮਹੀਨੇ ਹਰ ਦਿਨ ਪੋਰਟਲ 'ਤੇ ਕਰੀਬ 300 ਨੌਕਰੀਆਂ ਦਾ ਵਿਗਿਆਪਨ ਪਾਇਆ ਗਿਆ, ਜਦੋਂ ਕਿ ਇਸ ਦੌਰਾਨ ਹਰ ਦਿਨ ਔਸਤਨ 1092 ਲੋਕਾਂ ਨੇ ਰਜਿਸਟਰੇਸ਼ਨ ਕਰਵਾਇਆ। ਇਸ 'ਚ ਕਿਹਾ ਗਿਆ,''ਪੋਰਟਲ 'ਤੇ ਇਸ ਸਾਲ ਇਕ ਜੂਨ ਤੋਂ 30 ਜੂਨ ਦਰਮਿਆਨ ਨੌਕਰੀਆਂ ਤਲਾਸ਼ ਰਹੇ ਕੁੱਲ 34,212 ਲੋਕਾਂ ਨੇ ਰਜਿਸਟਰੇਸ਼ਨ ਕਰਵਾਇਆ, ਜਦੋਂ ਕਿ 9,522 ਨਵੀਆਂ ਨੌਕਰੀਆਂ ਲਈ ਵਿਗਿਆਪਨ ਪਾਏ ਗਏ। ਇਨ੍ਹਾਂ ਤੋਂ ਇਲਾਵਾ ਵਟਸਐੱਪ, ਫੋਨ ਕਾਲ ਅਤੇ ਮਾਲਕਾਂ ਨੂੰ ਸਿੱਧੇ ਐਪਲੀਕੇਸ਼ਨ ਰਾਹੀਂ ਨੌਕਰੀਆਂ ਦੇ ਇਛੁੱਕ ਲੋਕਾਂ ਅਤੇ ਮਾਲਕਾਂ ਦੇ ਹਰ ਦਿਨ 2500 ਸੰਪਰਕ ਬਣੇ।''
ਬਿਆਨ ਅਨੁਸਾਰ ਜੂਨ ਮਹੀਨੇ 'ਚ ਨੌਕਰੀਆਂ ਦੇ ਇਛੁੱਕ ਲੋਕਾਂ ਅਤੇ ਮਾਲਕਾਂ ਵਿਚਾਲੇ ਕੁੱਲ 75 ਹਜ਼ਾਰ ਸੰਪਰਕ ਬਣੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਹੋਏ ਨੌਕਰੀ ਦੇ ਇਛੁੱਕ ਲੋਕਾਂ ਅਤੇ ਮਾਲਕਾਂ ਨੂੰ ਆਪਸ 'ਚ ਜੋੜਨ ਲਈ ਪਿਛਲੇ ਸਾਲ ਰੁਜ਼ਗਾਰ ਬਜ਼ਾਰ ਪੋਰਟਲ ਸ਼ੁਰੂ ਕੀਤਾ ਸੀ। ਇਹ ਪੋਰਟਲ jobs.delhi.gov.in 'ਤੇ ਉਪਲੱਬਧ ਹੈ। ਉੱਪ ਮੁੱਖ ਮੰਤਰੀ ਅਤੇ ਰੁਜ਼ਗਾਰ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ,''ਰੁਜ਼ਗਾਰ ਬਜ਼ਾਰ ਸਾਰੇ ਵਰਗਾਂ ਲਈ ਇਕ ਏਕਲ ਪੋਰਟਲ ਸਾਬਤ ਹੋਇਆ ਹੈ। ਇਨ੍ਹਾਂ 'ਚ ਸੂਖਮ ਉੱਦਮਾਂ ਤੋਂ ਲੈ ਕੇ, ਖਾਨਸਾਮੇ, ਦਰਜ਼ੀ, ਟੈਕਨੀਸ਼ੀਅਨ ਤਲਾਸ਼ ਰਹੇ ਫੁਟਕਰ ਵਪਾਰੀ, ਅਕਾਊਂਟੈਂਟ/ਵੈੱਬ ਡਿਜ਼ਾਈਨਰ/ਵਿਕਰੀ ਅਤੇ ਮਾਰਕੀਟਿੰਗ ਕੰਪਨੀਆਂ ਦੀ ਤਲਾਸ਼ ਕਰ ਰਹੇ ਸੂਖਮ, ਲਘੁ ਅਤੇ ਮੱਧਮ ਉੱਦਮ (ਐੱਮ.ਐੱਸ.ਐੱਮ.ਈ.) ਅਤੇ ਕਰਮਚਾਰੀ ਦੀ ਤਲਾਸ਼ ਕਰ ਰਹੇ ਹਸਪਤਾਲ ਤੱਕ ਸ਼ਾਮਲ ਹਨ।''
ਲਾਲ ਕਿਲ੍ਹਾ ਹਿੰਸਾ ਮਾਮਲਾ: ਝੰਡਾ ਲਹਿਰਾਉਣ ਵਾਲੇ ਮੁੱਖ ਮੁਲਜ਼ਮ ਨੂੰ ਰਾਹਤ, ਗਿ੍ਰਫ਼ਤਾਰੀ ’ਤੇ ਲੱਗੀ ਰੋਕ
NEXT STORY