ਨਵੀਂ ਦਿੱਲੀ— ਲਾਲ ਕਿਲ੍ਹਾ ਹਿੰਸਾ ਮਾਮਲੇ ਨਾਲ ਸਬੰਧੀ ਇਕ ਹੋਰ ਖ਼ਬਰ ਸਾਹਮਣੇ ਆਈ ਹੈ। ਦਿੱਲੀ ਦੀ ਤੀਜ ਹਜ਼ਾਰੀ ਕੋਰਟ ਨੇ ਗਣਤੰਤਰ ਦਿਵਸ ਦੇ ਦਿਨ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਦੀ ਫਸੀਲ ’ਤੇ ਚੜ੍ਹ ਕੇ ਕੇਸਰੀ ਝੰਡਾ ਲਹਿਰਾਉਣ ਵਾਲੇ ਮੁੱਖ ਮੁਲਜ਼ਮ ਜੁਗਰਾਜ ਸਿੰਘ ਨੂੰ ਰਾਹਤ ਦਿੱਤੀ ਹੈ। ਕੋਰਟ ਨੇ ਜੁਗਰਾਜ ਸਿੰਘ ਦੀ ਗਿ੍ਰਫ਼ਤਾਰੀ ’ਤੇ 20 ਜੁਲਾਈ ਤੱਕ ਰੋਕ ਲਾ ਦਿੱਤੀ ਹੈ। ਹਾਲਾਂਕਿ ਮੁਲਜ਼ਮ ਜੁਗਰਾਜ ਨੂੰ ਪੁਲਸ ਦੀ ਹਰ ਜਾਂਚ ’ਚ ਸ਼ਾਮਲ ਹੋਣ ਨੂੰ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਦਿੱਲੀ ਪੁਲਸ ਨੇ ਕੀਤੀ ਇਕ ਹੋਰ ਗਿ੍ਰਫ਼ਤਾਰੀ
ਸਪੈਸ਼ਲ ਜੱਜ ਨਿਲੋਫਰ ਆਬੀਦਾ ਪ੍ਰਵੀਨ ਨੇ ਜੁਗਰਾਜ ਸਿੰਘ ਨੂੰ ਨਿਰਦੇਸ਼ ਦਿੱਤਾ ਹੈ ਕਿ 8, 11 ਅਤੇ 15 ਜੁਲਾਈ ਜਾਂ ਫਿਰ ਜਦੋਂ ਵੀ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਅਧਿਕਾਰੀ ਉਨ੍ਹਾਂ ਨੂੰ ਬੁਲਾਉਣ, ਉਹ ਇਸ ’ਚ ਸ਼ਾਮਲ ਹੋਣ। ਦੱਸ ਦੇਈਏ ਇਕ 26 ਜਨਵਰੀ ਮੌਕੇ ਟਰੈਕਟਰ ਪਰੇਡ ਦੌਰਾਨ ਇਕ ਨੌਜਵਾਨ ਲਾਲ ਕਿਲ੍ਹੇ ਦੀ ਫਸੀਲ ’ਤੇ ਚੜ੍ਹ ਕੇ ਕੇਸਰੀ ਝੰਡਾ ਲਹਿਰਾਉਂਦਾ ਨਜ਼ਰ ਆਇਆ ਸੀ, ਬਾਅਦ ਵਿਚ ਉਸ ਦੀ ਪਛਾਣ ਜੁਗਰਾਜ ਦੇ ਰੂਪ ਵਿਚ ਹੋਈ ਸੀ।
ਜੁਗਰਾਜ ਸਿੰਘ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹੈ। ਪਿੰਡ ਦੇ ਗੁਰਦੁਆਰਿਆਂ ਦੇ ਗੁੰਬਦਾਂ ਅਤੇ ਖੰਭਿਆਂ ’ਤੇ ਚੜ੍ਹ ਕੇ ਜੁਗਰਾਜ ਝੰਡਾ ਲਹਿਰਾਉਣ ਦਾ ਕੰਮ ਕਰਦਾ ਹੈ। ਗਿ੍ਰਫ਼ਤਾਰੀ ਦੇ ਡਰ ਤੋਂ ਜੁਗਰਾਜ ਨੇ ਤੀਜ ਹਜ਼ਾਰੀ ਕੋਰਟ ’ਚ ਅੰਤਰਿਮ ਜ਼ਮਾਨਤ ਪਟੀਸ਼ਨ ਵੀ ਦਾਖ਼ਲ ਕੀਤੀ ਸੀ। ਕੋਰਟ ਨੇ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੋਏ ਜੁਗਰਾਜ ਦੀ ਗਿ੍ਰਫਤਾਰੀ ’ਤੇ ਮਾਮਲੇ ਦੀ ਅਗਲੀ ਸੁਣਵਾਈ ਤੱਕ ਲਈ ਰੋਕ ਲਾ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 20 ਜੁਲਾਈ ਨੂੰ ਹੋਵੇਗੀ।
ਇਹ ਵੀ ਪੜ੍ਹੋ : ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਕ੍ਰਾਈਮ ਬਰਾਂਚ ਨੇ ਇਕ ਹੋਰ ਮੁਲਜ਼ਮ ਕੀਤਾ ਗ੍ਰਿਫ਼ਤਾਰ
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 7 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢੀ ਸੀ। ਇਸ ਦੌਰਾਨ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਹੋਈਆਂ ਸਨ, ਜਿਸ ’ਚ ਕਈ ਪੁਲਸ ਮੁਲਾਜ਼ਮ ਜ਼ਖਮੀ ਹੋਏ ਸਨ। ਟਰੈਕਟਰ ਪਰੇਡ ਦੌਰਾਨ ਹੀ ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ’ਚ ਪ੍ਰਵੇਸ਼ ਕਰ ਗਏ ਸਨ। ਕੁਝ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਕੇਸਰੀ ਝੰਡਾ ਲਹਿਰਾ ਦਿੱਤਾ ਸੀ।
ਪੰਜਾਬ ਵਾਸੀਆਂ ਨੂੰ ਫਿਲਹਾਲ ਗਰਮੀ ਤੋਂ ਨਹੀਂ ਮਿਲੇਗੀ ਰਾਹਤ, ਜਾਣੋ ਮੌਸਮ ਵਿਗਿਆਨ ਮਹਿਕਮੇ ਦੀ ਭਵਿੱਖਬਾਣੀ
NEXT STORY