ਮੁੰਗੇਰ— ਇਕ ਵਿਅਕਤੀ ਨੇ ਮਰਨ ਤੋਂ ਪਹਿਲਾਂ ਸ਼ਿਵ ਮੰਦਰ ਜਾ ਕੇ ਪੂਜਾ ਕੀਤੀ। ਪੂਜਾ ਕਰਨ ਦੇ ਬਾਅਦ ਸ਼ਿਵਲਿੰਗ ਦੇ ਉਪਰ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਵਿਅਕਤੀ ਦੀ ਲਾਸ਼ ਸ਼ਿਵਲਿੰਗ 'ਤੇ ਲਟਕਦੀ ਦੇਖ ਲੋਕਾਂ 'ਚ ਹੱਲਚੱਲ ਮਚ ਗਈ। ਘਟਨਾ ਬਿਹਾਰ ਦੇ ਮੁੰਗੇਰ ਜ਼ਿਲੇ ਦੇ ਖੜਗਪੁਰ ਦੇ ਮੁਜਫੱਰਗੰਜ ਸਾਹੁ ਟੋਲਾ ਦੀ ਹੈ।

ਘਟਨਾ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਕੁਮਾਰ ਸ਼ੰਭੂਗੰਜ ਥਾਣਾ ਦੇ ਬੇਲੌਰ ਦਾ ਰਹਿਣ ਵਾਲਾ ਸੀ। ਮੰਗਲਵਾਰ ਦੀ ਸ਼ਾਮ ਮੰਦਰ 'ਚ ਪੂਜਾ ਕਰਨ ਆਇਆ। ਪੂਜਾ ਦੇ ਬਾਅਦ ਘੰਟੀ ਵਾਲੀ ਜਗ੍ਹਾ 'ਤੇ ਰੱਸੀ ਨਾਲ ਫਾਹਾ ਲਗਾ ਲਿਆ। ਵਿਅਕਤੀ ਦੇ ਪਰਿਵਾਰ ਦੇ ਕੁਝ ਮੈਂਬਰ ਪੰਜਾਬ ਰਹਿੰਦੇ ਹਨ। ਦੋ ਦਿਨ ਪਹਿਲੇ ਹੀ ਪਰਿਵਾਰ ਦੇ ਮੈਂਬਰਾਂ ਨਾਲ ਪੰਜਾਬ ਤੋਂ ਪਿੰਡ ਆਇਆ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਸ 'ਤੇ ਭੂਤ ਦੀ ਪਰਛਾਈ ਸੀ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਕੁਝ ਦੱਸਣ ਤੋਂ ਇਨਕਾਰ ਕਰ ਰਹੇ ਹਨ। ਘਟਨਾ ਮੰਗਲਵਾਰ ਸ਼ਾਮ ਦੀ ਹੈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਪੁਲਸ ਰਿਜ਼ਵਾਨ ਅਹਿਮਦ ਪੁੱਜੇ ਅਤੇ ਲਾਸ਼ ਨੂੰ ਹੇਠਾਂ ਉਤਰਾਇਆ। ਅਹਿਮਦ ਨੇ ਕਿਹਾ ਕਿ ਮਰਨ ਵਾਲਾ ਵਿਅਕਤੀ ਪਾਗਲ ਸੀ। ਜਿਸ ਕਾਰਨ ਉਸ ਨੇ ਆਤਮ-ਹੱਤਿਆ ਕੀਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

10 ਦਿਨ ਪਹਿਲਾਂ ਹੀ ਬਣੀ ਸੀ ਦੁਲਹਨ, ਇਸ ਕਾਰਨ ਚੁੱਕ ਲਿਆ ਖੌਫਨਾਕ ਕਦਮ
NEXT STORY