ਲਖਨਊ - ਉੱਤਰ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਇਕ ਮਰੀਜ਼ ਦੀ ਮੌਤ ਹੋ ਗਈ, ਜਿਸ ਨਾਲ ਇਸ ਬੀਮਾਰੀ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 22,792 ਹੋ ਗਈ। ਉਥੇ ਹੀ, 25 ਨਵੇਂ ਮਾਮਲੇ ਆਉਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 17,09,100 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਬੁਲੇਟਿਨ ਮੁਤਾਬਕ ਇਕ ਮਰੀਜ਼ ਦੀ ਮੌਤ ਬਰੇਲੀ 'ਚ ਹੋਈ। 25 ਨਵੇਂ ਮਾਮਲਿਆਂ 'ਚੋਂ ਤਿੰਨ-ਤਿੰਨ ਮਾਮਲੇ ਲਖਨਊ, ਮਹਾਰਾਜਗੰਜ, ਮੇਰਠ ਅਤੇ ਗੋਤਮਬੁੱਧ ਨਗਰ 'ਚ ਸਾਹਮਣੇ ਆਏ। ਇਸ ਦੌਰਾਨ 24 ਮਰੀਜ਼ ਠੀਕ ਵੀ ਹੋਏ। ਹੁਣ ਤੱਕ ਕੋਰੋਨਾ ਨਾਲ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਵਧ ਕੇ 16,85,901 ਹੋ ਗਈ ਹੈ। ਪ੍ਰਦੇਸ਼ 'ਚ ਹੁਣ 407 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੱਖੜੀ ਮੌਕੇ ਮੈਟਰੋ ਦੇ ਸਮੇਂ 'ਚ ਹੋਇਆ ਬਦਲਾਅ, ਇੱਥੇ ਵੇਖੋ ਸ਼ੈਡਿਊਲ
NEXT STORY