ਨਵੀਂ ਦਿੱਲੀ- ਭਾਰਤ ਵਿਚ ਕੁਦਰਤੀ ਗੈਸ ਦੀ ਖਪਤ 2030 ਤੱਕ ਕਰੀਬ 60 ਫ਼ੀਸਦੀ ਵੱਧਣ ਦੀ ਸੰਭਾਵਨਾ ਹੈ। ਇਸ ਦਾ ਕਾਰਨ ਦੇਸ਼ ਤੇਲ ਆਯਾਤ 'ਤੇ ਨਿਰਭਰਤਾ ਨੂੰ ਘੱਟ ਕਰਨਾ ਚਾਹੁੰਦਾ ਹੈ ਅਤੇ ਵਾਹਨ ਚਲਾਉਣ, ਘਰੇਲੂ ਰਸੋਈ ਵਿਚ ਖਾਣਾ ਪਕਾਉਣ ਅਤੇ ਉਦਯੋਗਿਕ ਵਰਤੋਂ ਲਈ ਸਵੱਛ ਈਂਧਨ ਦੀ ਵਰਤੋਂ ਕਰਨਾ ਚਾਹੁੰਦਾ ਹੈ। ਇਹ ਜਾਣਕਾਰੀ ਪੈਟਰੋਲੀਅਮ ਐਂਡ ਨੈਚਰੂਲ ਗੈਸ ਰੈਗੂਲੇਟਰੀ ਬੋਰਡ (PNGRB) ਦੀ ਰਿਪੋਰਟ ਵਿਚ ਦਿੱਤੀ ਗਈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਕੁਦਰਤੀ ਗੈਸ ਦੀ ਖਪਤ 2023-24 ਵਿਚ 188 ਮਿਲੀਅਨ ਸਟੈਂਡਰਡ ਕਿਊਬਿਕ ਮੀਟਰ ਪ੍ਰਤੀ ਦਿਨ ਤੋਂ ਵੱਧ ਕੇ 2030 ਤੱਕ 297 ਮਿਲੀਅਨ ਸਟੈਂਡਰਡ ਕਿਊਬਿਕ ਮੀਟਰ ਪ੍ਰਤੀ ਦਿਨ ਹੋਣ ਦੀ ਉਮੀਦ ਹੈ, ਜੋ ਕਿ ਮੌਜੂਦਾ ਰੁਝਾਨਾਂ ਅਤੇ ਵਚਨਬੱਧਤਾਵਾਂ ਦੇ ਆਧਾਰ 'ਤੇ ਦਰਮਿਆਨੀ ਵਾਧਾ ਅਤੇ ਵਿਕਾਸ ਮੰਨਦੀ ਹੈ।
ਇਸ ਦ੍ਰਿਸ਼ਟੀਕੋਣ ਤਹਿਤ ਕੁਦਰਤੀ ਗੈਸ ਦੀ ਖਪਤ ਸਾਲ 2040 ਤੱਕ ਪ੍ਰਤੀ ਦਿਨ 496 ਮਿਲੀਅਨ ਸਟੈਂਡਰਡ ਘਣ ਮੀਟਰ ਤੱਕ ਵਧਣ ਦੀ ਉਮੀਦ ਹੈ। 'ਗੁੱਡ ਟੂ ਬੈਸਟ' ਦ੍ਰਿਸ਼ਟੀਕੋਣ ਤਹਿਤ ਜੋ ਕਿ ਤੇਜ਼ ਪ੍ਰਗਤੀ, ਅਨੁਕੂਲ ਨੀਤੀ ਲਾਗੂ ਕਰਨ ਅਤੇ ਵਧੇ ਹੋਏ ਨਿਵੇਸ਼ ਨੂੰ ਧਿਆਨ 'ਚ ਰੱਖਦਾ ਹੈ, ਜਿਸ ਨਾਲ ਉਮੀਦ ਤੋਂ ਵੱਧ ਵਿਕਾਸ ਹੁੰਦਾ ਹੈ। ਖਪਤ 2030 ਤੱਕ ਪ੍ਰਤੀ ਦਿਨ 365 ਮਿਲੀਅਨ ਸਟੈਂਡਰਡ ਘਣ ਮੀਟਰ ਅਤੇ 2040 ਤੱਕ ਪ੍ਰਤੀ ਦਿਨ 630 ਮਿਲੀਅਨ ਸਟੈਂਡਰਡ ਘਣ ਮੀਟਰ ਤੱਕ ਵਧ ਸਕਦੀ ਹੈ।
ਸਰਕਾਰ ਦਾ ਟੀਚਾ 2030 ਤੱਕ ਦੇਸ਼ ਦੇ ਪ੍ਰਾਇਮਰੀ ਊਰਜਾ ਬਾਸਕੇਟ ਵਿਚ ਕੁਦਰਤੀ ਗੈਸ ਦੇ ਹਿੱਸੇ ਨੂੰ ਮੌਜੂਦਾ 6-6.5 ਪ੍ਰਤੀਸ਼ਤ ਤੋਂ ਵਧਾ ਕੇ 15 ਫ਼ੀਸਦੀ ਕਰਨ ਦਾ ਹੈ। ਦੇਸ਼ 2070 ਤੱਕ ਜ਼ੀਰੋ ਨਿਕਾਸੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰਦੂਸ਼ਿਤ ਜੈਵਿਕ ਈਂਧਨ ਤੋਂ ਸਾਫ਼ ਊਰਜਾ ਵੱਲ ਵਧ ਰਿਹਾ ਹੈ।
ਬੱਚਿਆਂ ਦੀਆਂ ਲੱਗ ਗਈਆਂ ਮੌਜਾਂ ! ਅਗਲੇ 3 ਦਿਨ ਤੱਕ ਸਕੂਲਾਂ 'ਚ 'ਛੁੱਟੀ'
NEXT STORY