ਬੀਜਿੰਗ — ਚੀਨ ਨੇ ਭਾਰਤ ਅਤੇ ਏਸ਼ੀਆ-ਪ੍ਰਸ਼ਾਂਤ ਦੇ ਕੁਝ ਚੋਣਵੇ ਦੇਸ਼ਾਂ ਤੋਂ ਦਰਾਮਦ ਸਮਾਨ 'ਤੇ ਟੈਕਸ ਘਟਾਉਣ ਦਾ ਫੈਸਲਾ ਕੀਤਾ ਹੈ। ਚੀਨ ਦੇ ਕੇਂਦਰੀ ਮੰਤਰੀ ਮੰਡਲ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਕਟੌਤੀ 1 ਜੁਲਾਈ ਤੋਂ ਪ੍ਰਭਾਵੀ ਹੋਵੇਗੀ। ਚੀਨ ਦੀ ਸਰਕਾਰੀ ਮੀਡੀਆ ਨੇ ਕੇਂਦਰੀ ਮੰਤਰੀ ਮੰਡਲ 'ਸਟੇਟ ਕਾਊਂਸਲਿੰਗ' ਵੱਲੋਂ ਕੀਤੇ ਗਏ ਫੈਸਲੇ ਦੇ ਹਵਾਲੇ ਤੋਂ ਕਿਹਾ ਕਿ ਭਾਰਤ, ਦੱਖਣੀ ਕੋਰੀਆ, ਬੰਗਲਾਦੇਸ਼, ਲਾਓਸ ਅਤੇ ਸ਼੍ਰੀਲੰਕਾ ਤੋਂ ਦਰਾਮਦ ਕੀਤੀ ਜਾਣ ਵਾਲੀ ਸੋਆਬੀਨ 'ਤੇ ਟੈਕਸ ਨੂੰ ਮੌਜੂਦਾ 3 ਫੀਸਦੀ ਤੋਂ ਘਟਾ ਕੇ 0 ਫੀਸਦੀ ਕੀਤਾ ਜਾਵੇਗਾ।
ਅਮਰੀਕਾ ਦੇ ਨਾਲ ਚੱਲ ਰਹੀ ਟ੍ਰੇਡ ਵਾਰ ਵਿਚਾਲੇ ਚੀਨ ਦਾ ਇਹ ਐਲਾਨ ਭਾਰਤ ਅਤੇ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਲਈ ਫਾਇਦਾ ਦਾ ਸੌਦਾ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਇਨ੍ਹਾਂ ਦੇਸ਼ਾਂ ਤੋਂ ਰਸਾਇਣ, ਖੇਤੀਬਾੜੀ ਦੇ ਉਤਪਾਦਾਂ, ਕੱਪੜਿਆਂ, ਸਟੀਲ ਅਤੇ ਐਲੂਮੀਨੀਅਮ ਉਤਪਾਦਾਂ 'ਤੇ ਵੀ ਟੈਕਸ ਦਰਾਂ 'ਚ ਕੁਝ ਕਟੌਤੀ ਹੋਣ ਦਾ ਫਾਇਦਾ ਹੋਵੇਗਾ। ਸਟੇਟ ਕਾਊਂਸਿਲ ਨੇ ਕਿਹਾ ਕਿ ਇਨ੍ਹਾਂ 5 ਦੇਸ਼ਾਂ ਤੋਂ ਦਰਾਮਦ ਕੀਤੇ ਜਾਣ ਵਾਲੇ ਸਾਰੇ ਉਤਪਾਦਾਂ 'ਤੇ ਏਸ਼ੀਆ-ਪ੍ਰਸ਼ਾਂਤ ਸਮਝੌਤੇ ਦੇ ਦੂਜੇ ਸੋਧ ਦੇ ਤਹਿਤ ਟੈਕਸ ਲਾਇਆ ਜਾਵੇਗਾ। ਚੀਨ ਦੀ ਰਾਜ ਪ੍ਰੀਸ਼ਦ ਦਾ ਇਹ ਐਲਾਨ ਅਜਿਹੇ ਸਮੇਂ ਆਈ ਹੈ ਜਦੋਂ ਦੁਨੀਆ ਦੀਆਂ 2 ਸਭ ਤੋਂ ਵੱਡੀਆਂ ਅਰਥਵਿਵਸਥਾ ਵਿਚਾਲੇ ਟ੍ਰੇਡ ਵਾਰ ਛਿੱੜੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦਾ 375 ਅਰਬ ਡਾਲਰ ਦਾ ਦੋ-ਪੱਖੀ ਵਪਾਰ ਘਾਟਾ ਘਟ ਕਰਨ ਲਈ ਵਧ ਟੈਕਸ ਦਾ ਦਬਾਅ ਬਣਾਇਆ ਹੈ।
ਅਮਰੀਕਾ ਚੀਨ 'ਚ ਸੋਆਬੀਨ ਦਾ ਪ੍ਰਮੁੱਖ ਸਪਲਾਇਅਰ ਹੈ, ਉਥੇ ਭਾਰਤ ਚੀਨ 'ਤੇ ਇਸ ਗੱਲ ਦਾ ਦਬਾਅ ਬਣਾ ਰਿਹਾ ਹੈ ਕਿ ਉਹ ਹੋਰ ਵੀ ਦੂਜੇ ਭਾਰਤੀ ਉਤਪਾਦਾਂ ਖਾਸ ਕਰਕੇ ਆਈ. ਟੀ. ਅਤੇ ਦਵਾਈਆਂ ਲਈ ਵੀ ਰਾਹ ਖੋਲ੍ਹੇ। ਅਪ੍ਰੈਲ 'ਚ ਹੋਈ ਭਾਰਤ-ਚੀਨ ਰਣਨੀਤਕ ਗੱਲਬਾਤ ਦੌਰਾਨ ਨੀਤੀ ਆਯੋਗ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਨੇ ਚੀਨ ਨੂੰ ਕਿਹਾ ਸੀ ਕਿ ਉਸ ਨੂੰ ਸੋਆਬੀਨ ਅਤੇ ਖੰਡ ਭਾਰਤ ਤੋਂ ਦਰਾਮਦ ਕਰਨੀ ਚਾਹੀਦੀ ਹੈ। ਵੁਹਾਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਵਿਚਾਲੇ ਹੋਏ ਮੁਲਾਕਾਤ ਤੋਂ ਬਾਅਦ ਦੋਵੇਂ ਦੇਸ਼ ਭਾਰਤ ਦੇ ਖੇਤੀਬਾੜੀ ਉਤਪਾਦਾਂ ਜਿਵੇਂ ਚਾਵਲ (ਚੌਲ), ਖੰਡ ਦੇ ਨਾਲ-ਨਾਲ ਕੈਂਸਰ ਦੀਆਂ ਦਵਾਈਆਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।
ਅੱਤਵਾਦੀਆਂ ਦੀ ਫੰਡਿੰਗ 'ਤੇ ਕੱਸਿਆ ਜਾਏਗਾ ਸ਼ਿਕੰਜਾ
NEXT STORY