ਨਿਊਯਾਰਕ(ਭਾਸ਼ਾ)— ਭਾਰਤ ਵਿਚ ਸਾਲ 2015 ਵਿਚ ਗਰਭਧਾਰਨ ਕਰਨ ਵਾਲੀਆਂ ਔਰਤਾਂ ਵਿਚੋਂ ਕਰੀਬ ਅੱਧੀਆਂ ਔਰਤਾਂ ਅਣਚਾਹੇ ਰੂਪ ਨਾਲ ਗਰਭਵਤੀ ਹੋਈਆਂ ਹਨ ਅਤੇ ਦੇਸ਼ ਵਿਚ ਹੋਏ ਜ਼ਿਆਦਾਤਰ ਗਰਭਪਾਤਾਂ ਵਿਚ ਔਰਤਾਂ ਨੇ ਸਹੀ ਸਲਾਹ-ਮਸ਼ਵਰੇ ਦੇ ਬਿਨਾਂ ਹੀ ਦਵਾਈ ਖਾ ਕੇ ਗਰਭ 'ਚ ਪਲ ਰਹੇ ਭਰੂਣ ਨੂੰ ਖਤਮ ਕਰ ਦਿੱਤਾ। ਦਿ ਲਾਂਸੇਟ ਗਲੋਬਲ ਹੈਲਥ ਵਿਚ ਪ੍ਰਕਾਸ਼ਿਤ ਇਸ ਅਧਿਐਨ ਵਿਚ ਪਾਇਆ ਗਿਆ ਕਿ ਸਾਲ 2015 ਵਿਚ ਭਾਰਤ ਵਿਚ ਕਰੀਬ 1 ਕਰੋੜ 56 ਲੱਖ ਔਰਤਾਂ ਦਾ ਗਰਭਪਾਤ ਹੋਇਆ। ਇਸ ਮੁਤਾਬਕ 15 ਤੋਂ 49 ਉਮਰ ਵਰਗ ਦੀ ਪ੍ਰਤੀ 1,000 ਔਰਤਾਂ ਵਿਚ ਗਰਭਪਾਤ ਦੀ ਦਰ 47 ਫੀਸਦੀ ਰਹੀ। ਜੋ ਦੱਖਣੀ ਏਸ਼ਿਆਈ ਦੇਸ਼ਾਂ ਵਿਚ ਗਰਭਪਾਤ ਦੀ ਦਰ ਦੇ ਬਰਾਬਰ ਹੈ। ਨਿਊਯਾਰਕ ਸਥਿਤ ਗੁਟਮੇਕਰ ਸੰਸਥਾਨ ਵਿਚ ਅੰਤਰਰਾਸ਼ਟਰੀ ਖੋਜ ਦੀ ਉਪ ਪ੍ਰਧਾਨ ਡਾ. ਸੁਸ਼ੀਲਾ ਸਿੰਘ ਨੇ ਕਿਹਾ, 'ਭਾਰਤ ਵਿਚ ਔਰਤਾਂ ਗਰਭਪਾਤ ਨਾਲ ਸਬੰਧਤ ਚੁਣੌਤੀਆਂ ਸਾਹਮਣਾ ਕਰ ਰਹੀਆਂ ਹਨ, ਜਿਨ੍ਹਾਂ ਵਿਚ ਸਰਕਾਰੀ ਸਿਹਤ ਕੇਂਦਰਾਂ ਵਿਚ ਗਰਭਪਾਤ ਦੀਆਂ ਸੀਮਿਤ ਸਹੂਲਤਾਂ ਹੋਣਾ ਸ਼ਾਮਲ ਹੈ।'
ਉਨ੍ਹਾਂ ਕਿਹਾ, 'ਸਾਡੇ ਅਧਿਐਨ ਵਿਚ ਪਤਾ ਲੱਗਾ ਹੈ ਕਿ ਸਿਖਲਾਈ ਕਰਮਚਾਰੀਆਂ, ਢੁਕਵੀਂ ਸਹੂਲਤਾਂ ਅਤੇ ਉਪਕਰਨਾਂ ਦੀ ਕਮੀ ਮੁੱਖ ਕਾਰਨ ਹੈ ਕਿ ਕਈ ਸਰਕਾਰੀ ਕੇਂਦਰ ਗਰਭਪਾਤ ਦੀ ਸੁਵਿਧਾ ਮੁਹੱਈਆ ਨਹੀਂ ਕਰਾਉਂਦੇ ਹਨ।' ਖੋਜਕਰਤਾਵਾਂ ਨੇ ਪਾਇਆ ਕਿ 81 ਫੀਸਦੀ ਗਰਭਪਾਤ ਦਵਾਈ ਜ਼ਰੀਏ ਹੋਏ, ਜਦੋਂਕਿ 14 ਫੀਸਦੀ ਗਰਭਪਾਤ ਸਿਹਤ ਕੇਂਦਰਾਂ ਵਿਚ ਸਰਜਰੀ ਲਈ ਅਤੇ ਬਾਕੀ 5 ਫੀਸਦੀ ਗਰਭਪਾਤ ਅਸੁਰੱਖਿਅਤ ਤਰੀਕਿਆਂ ਨਾਲ ਸਿਹਤ ਕੇਂਦਰਾਂ ਦੇ ਬਾਹਰ ਹੋਏ। ਅਧਿਐਨ ਮੁਤਾਬਕ ਸਾਲ 2015 ਵਿਚ 4 ਕਰੋੜ 81 ਲੱਖ ਗਰਭਵਤੀ ਔਰਤਾਂ ਵਿਚੋਂ ਕਰੀਬ ਅੱਧੇ ਗਰਭਧਾਰਨ ਅਣਚਾਹੇ ਰੂਪ ਤੋਂ ਹੋਏ ਭਾਵ ਕਿ ਔਰਤਾਂ ਜਾਂ ਤਾਂ ਗਰਭਵਤੀ ਨਹੀਂ ਹੋਣਾ ਚਾਹੁੰਦੀਆਂ ਸੀ ਜਾਂ ਬਾਅਦ ਵਿਚ ਗਰਭਧਾਰਨ ਕਰਨਾ ਚਾਹੁੰਦੀਆਂ ਸੀ।
ਨਵੀਂ ਕਾਰ ਦਾ ਜਸ਼ਨ ਮਾਤਮ 'ਚ ਬਦਲਿਆ, ਹਾਦਸੇ 'ਚ 12ਵੀਂ ਦੇ ਵਿਦਿਆਰਥੀ ਦੀ ਮੌਤ
NEXT STORY