ਨਵੀਂ ਦਿੱਲੀ—ਹਮੇਸ਼ਾ ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਕਰਨ ਵਾਲੀ ਸੁਸ਼ਮਾ ਸਵਰਾਜ ਦੀ ਇਕ ਹੋਰ ਦਰਿਆਦਿਲੀ ਉਦੋਂ ਸਾਹਮਣੇ ਆਈ ਜਦੋਂ ਟਵਿਟਰ 'ਤੇ ਇਕ ਰਮੇਸ਼ ਨਾਂ ਦੇ ਯੂਜ਼ਰ ਨੇ ਉਨ੍ਹਾਂ ਨੂੰ ਮਦਦ ਮੰਗੀ। ਰਮੇਸ਼ ਨਾਂ ਦੇ ਵਿਅਕਤੀ ਨੇ ਸੁਸ਼ਮਾ ਨੂੰ ਟਵੀਟ ਕਰਕੇ ਕਿਹਾ ਕਿ ਉਸ ਦਾ ਇਕ ਦੋਸਤ ਤੇ ਉਸ ਦੀ ਮਾਂ ਆਸਟ੍ਰੇਲੀਆ ਤੋਂ ਭਾਰਤ ਦਾ ਸਫਰ ਕਰ ਰਹੇ ਸਨ ਤੇ ਕੁਆਲਾਲੰਪੁਰ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਉਸ ਦੇ ਦੋਸਤ ਦਾ ਅਚਾਨਕ ਦਿਹਾਂਤ ਹੋ ਗਿਆ। ਉਸ ਨੇ ਕਿਹਾ ਕਿ ਉਸ ਦੇ ਦੋਸਤ ਦੀ ਮਾਂ ਉਸ ਹਵਾਈ ਅੱਡੇ 'ਤੇ ਇਕੱਲੀ ਹੈ ਤੇ ਉਸ ਨੂੰ ਨਹੀਂ ਪਤਾ ਕਿ ਇਸ ਸਬੰਧ 'ਚ ਉਹ ਕਿਸ ਤੋਂ ਮਦਦ ਮੰਗੇ।
ਇਕ ਮਾਂ ਨੂੰ ਪੁੱਤਰ ਦੀ ਮੌਤ ਦਾ ਸੋਗ ਵੀ ਹੈ ਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿਸ ਤੋਂ ਮਦਦ ਮੰਗੇ। ਜੇਕਰ ਤੁਸੀਂ ਇਸ ਸਬੰਧ 'ਚ ਉਸ ਮਾਂ ਦੀ ਮਦਦ ਕਰ ਸਕਦੇ ਹੋ ਤਾਂ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ।
ਇਸ ਤੋਂ ਬਾਅਦ ਸੁਸ਼ਮਾ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧ 'ਚ ਚਿੰਤਾ ਕਰਨ ਦੀ ਲੋੜ ਨਹੀਂ। ਭਾਰਤ ਹਾਈ ਕਮਿਸ਼ਨ ਦੇ ਅਧਿਕਾਰੀ ਜਲਦੀ ਹੀ ਹਵਾਈ ਅੱਡੇ 'ਤੇ ਪਹੁੰਚ ਰਹੇ ਹਨ। ਮ੍ਰਿਤਕ ਦੀ ਦੇਹ ਨੂੰ ਵੀ ਸਰਕਾਰੀ ਖਰਚੇ 'ਤੇ ਭਾਰਤ ਲਿਆਂਦਾ ਜਾਵੇਗਾ। ਭਾਰਤੀ ਹਾਈ ਕਮਿਸ਼ਨ ਹੀ ਦੁਖੀ ਮਾਂ ਨੂੰ ਭਾਰਤ ਲੈ ਜਾਵੇਗਾ।
ਪਹਿਲੀ ਵਾਰ ਮਹਿਲਾ ਵਕੀਲ ਬਣੇਗੀ ਸੁਪਰੀਮ ਕੋਰਟ ਦੀ ਜੱਜ
NEXT STORY